ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ 'ਚ 42 ਹੋਰ ਨਵੇਂ ਕੋਰੋਨਾਵਾਇਰਸ ਕੇਸ ਸਾਹਮਣੇ ਆਏ ਹਨ। ਇਨ੍ਹਾਂ 'ਚ 39 ਨਾਂਦੇੜ ਤੋਂ ਪਰਤੇ ਸ਼ਰਧਾਲੂ ਹਨ।ਇਸਦੇ ਨਾਲ ਜ਼ਿਲ੍ਹੇ 'ਚ ਕੋਰੋਨਾਵਾਇਰਸ ਮਰੀਜ਼ਾਂ ਦੀ ਗਿਣਤੀ 78 ਹੋ ਗਈ ਹੈ। ਇਨ੍ਹਾਂ ਵਿਚੋਂ 73 ਮਾਮਲੇ ਨਾਂਦੇੜ ਤੋਂ ਪਰਤੀ ਸੰਗਤ ਨਾਲ ਸਬੰਧਤ ਹਨ। ਸੂਬੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ 1287 ਹੋ ਗਿਆ ਹੈ। ਇਸ ਵਿੱਚ 800 ਤੋਂ ਵੱਧ ਸ਼ਰਧਾਲੂ ਸ਼ਾਮਲ ਹਨ।

ਸਿਵਲ ਸਰਜਨ ਗੁਰਦਾਸਪੁਰ ਡਾ. ਕ੍ਰਿਸ਼ਨ ਚੰਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੱਕ ਮਰੀਜ਼ ਦੀ ਪਹਿਲੇ ਹੀ ਮੌਤ ਹੋ ਚੁਕੀ ਹੈ। ਜਦਕਿ 77 ਲੋਕ ਜੇਰੇ ਇਲਾਜ ਹਨ।