ਨਵੀਂ ਦਿੱਲੀ: ਕਿਸਾਨ ਅੰਦੋਲਨ 'ਤੇ ਦਿੱਲੀ ਪੁਲਿਸ ਦੇ ਸ਼ਿਕੰਜੇ ਦੀ ਇੱਕ ਅਨੋਖੀ ਉਦਾਰਹਨ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਪੰਜਾਬ ਦੇ ਇੱਕ ਕਿਸਾਨ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਸਬੰਧੀ ਕਾਨੂੰਨੀ ਨੋਟਿਸ ਜਾਰੀ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਕਿਸਾਨ ਜਗੀਰ ਸਿੰਘ ਦੀ ਬੀਤੀ 31 ਦਸੰਬਰ ਨੂੰ ਹੀ ਮੌਤ ਹੋ ਗਈ ਸੀ।


 


ਦਿੱਲੀ ਪੁਲਿਸ ਦੀ ਇਸ ਕਾਰਵਾਈ ਮਗਰੋਂ ਵੱਡੇ ਸਵਾਲ ਉੱਠੇ ਹਨ। ਇਸ ਬਾਰੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਇਨ੍ਹਾਂ ਕਾਨੂੰਨੀ ਨੋਟਿਸਾਂ ਤੋਂ ਇਹ ਸਾਫ਼ ਜ਼ਾਹਿਰ ਹੈ ਕਿ ਦਿੱਲੀ ਪੁਲਿਸ ਕਿਸਾਨ ਭਾਈਚਾਰੇ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਕਾਨੂੰਨੀ ਕੇਸਾਂ 'ਚ ਉਲਝਾ ਰਹੀ ਹੈ।


 


ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਜਮਾਨਤਾਂ 'ਤੇ ਰਿਹਾਅ ਹੋ ਕੇ ਆਏ ਕਿਸਾਨਾਂ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਨੂੰ ਸੜਕਾਂ ਉੱਪਰੋਂ ਹੀ ਚੁੱਕ ਕੇ ਲੈ ਗਈ ਸੀ ਜਦੋਂਕਿ ਉਹ ਲਾਲ ਕਿਲਾ ਅੰਦਰ ਗਏ ਹੀ ਨਹੀਂ ਸੀ।