ਨਵੀਂ ਦਿੱਲੀ: ਕੋਰੋਨਾਵਾਇਰਸ ਤੋਂ ਸੰਕਰਮਿਤ ਦਿੱਲੀ ਦੇ ਵਿਅਕਤੀ ਨੇ ਠੀਕ ਹੋਣ ਤੋਂ ਬਾਅਦ ਆਪਣਾ ਤਜ਼ਰਬਾ ਇੰਗਲਿਸ਼ ਵੈੱਬਸਾਈਟ ਨਾਲ ਸ਼ੇਅਰ ਕੀਤਾ। 45 ਸਾਲਾ ਕਾਰੋਬਾਰੀ ਨੇ ਦੱਸਿਆ ਕਿ ਉਸ ਨੂੰ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੋ ਹਫ਼ਤਿਆਂ ਲਈ ਡਾਕਟਰਾਂ ਦੀ ਟੀਮ ਨੇ ਉਸ ਦਾ ਕਾਫੀ ਖਿਆਲ ਰੱਖਿਆ।


ਉਸ ਨੇ ਕਿਹਾ ਕਿ ਕੋਰੋਨਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ, ਇਹ ਆਮ ਫਲੂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਾਡੇ ਦੇਸ਼ ਦੀਆਂ ਸਿਹਤ ਸਹੂਲਤਾਂ ਵਿਸ਼ਵ ਦੀਆਂ ਬੈਸਟ ਸੁਵਿਧਾਵਾਂ ‘ਚ ਸ਼ਾਮਲ ਹਨ।



1 ਮਾਰਚ ਨੂੰ ਆਇਆ ਸੀ ਟੈਸਟ ਪੌਜ਼ਟਿਵ:

ਕਾਰੋਬਾਰੀ ਨੇ ਕਿਹਾ, “ਮੈਂ 25 ਫਰਵਰੀ ਨੂੰ ਯੂਰਪ ਤੋਂ ਪਰਤਿਆ ਤੇ ਅਗਲੇ ਹੀ ਦਿਨ ਮੈਨੂੰ ਬੁਖਾਰ ਹੋ ਗਿਆ। ਮੈਂ ਡਾਕਟਰ ਕੋਲ ਗਿਆ। ਮੈਨੂੰ ਦੱਸਿਆ ਗਿਆ ਕਿ ਗਲ਼ੇ ਦੀ ਸੰਕਰਮਣ ਹੈ। ਡਾਕਟਰ ਨੇ ਮੈਨੂੰ ਤਿੰਨ ਦਿਨਾਂ ਦੀ ਦਵਾਈ ਦਿੱਤੀ। ਮੈਂ 28 ਨੂੰ ਠੀਕ ਹੋ ਗਿਆ, ਪਰ 29 ਫਰਵਰੀ ਨੂੰ ਮੈਨੂੰ ਫਿਰ ਬੁਖਾਰ ਹੋ ਗਿਆ। ਇਸ ਲਈ ਮੈਂ ਰਾਮ ਮਨੋਹਰ ਲੋਹੀਆ ਹਸਪਤਾਲ ਗਿਆ। ਮੇਰਾ ਕੋਰੋਨਾਵਾਇਰਸ ਟੈਸਟ 1 ਮਾਰਚ ਨੂੰ ਪੌਜ਼ਟਿਵ ਆਇਆ। ਜਦਕਿ, ਡਾਕਟਰਾਂ ਨੇ ਉਸ ਸਮੇਂ ਮੈਨੂੰ ਨਹੀਂ ਦੱਸਿਆ ਸੀ ਕਿ ਮੇਰਾ ਕੋਰੋਨਵਾਇਰਸ ਪੌਜ਼ਟਿਵ ਸੀ। ਇਸ ਦਾ ਜ਼ੁਕਾਮ ਤੇ ਖਾਂਸੀ ਕੁਝ ਵੱਖਰੀ ਸੀ।

ਉਸ ਨੇ ਕਿਹਾ ਕਿ ਅਗਲੇ ਹੀ ਦਿਨ ਮੈਨੂੰ ਸਫਦਰਜੰਗ ਹਸਪਤਾਲ ਸ਼ਿਫਟ ਕੀਤਾ ਗਿਆ। ਡਾਕਟਰਾਂ ਨੇ ਮੈਨੂੰ ਕਿਹਾ, ਤੁਸੀਂ ਸਿਹਤਮੰਦ ਹੋ ਤੇ ਤੁਹਾਨੂੰ ਜ਼ੁਕਾਮ ਤੇ ਖੰਘ ਹੈ। ਇਹ ਥੋੜ੍ਹਾ ਸਮਾਂ ਲਵੇਗਾ ਤੇ ਇਹ ਠੀਕ ਹੋ ਜਾਵੇਗਾ। ਮੈਨੂੰ ਸਫਦਰਜੰਗ ਦੇ ਆਈਸੋਲੇਸ਼ਨ ਵਾਰਡ ‘ਚ ਦਾਖਲ ਕਰਵਾਇਆ ਗਿਆ ਸੀ। ਇਸ ਨੂੰ ਭਾਰਤ ਸਰਕਾਰ ਨੇ ਕੋਰੋਨਾਵਾਇਰਸ ਲਈ ਤਿਆਰ ਕੀਤਾ ਸੀ। ਇੱਥੇ ਸਹੂਲਤਾਂ ਬਹੁਤ ਵਧੀਆ ਸੀ, ਕਿਸੇ ਨਿੱਜੀ ਹਸਪਤਾਲ ਨਾਲੋਂ ਵਧੀਆ।”

ਸੰਕਰਮਣ ਤੋਂ ਠੀਕ ਹੋਣ ਵਾਲੇ ਵਿਅਕਤੀ ਨੇ ਦੱਸਿਆ ਕਿ ਉਸ ਨੂੰ 7 ਸੰਕਰਮਿਤ ਲੋਕਾਂ ਵਿੱਚ ਰੱਖਿਆ ਗਿਆ ਸੀ। ਇਨ੍ਹਾਂ ‘ਚ ਇੱਕ ਮਰੀਜ਼ ਦੀ ਮੌਤ ਹੋ ਗਈ। ਦੋ ਵਿਅਕਤੀਆਂ ਨੂੰ ਦਾ ਹਾਲ ਹੀ ਵਿੱਚ ਟੈਸਟ ਪੌਜ਼ਟਿਵ ਆਇਆ।