ਵਾਸ਼ਿੰਗਟਨ: ਡੈਲਟਾ ਏਅਰਲਾਈਨਸ 'ਤੇ ਅਮਰੀਕਾ ਨੇ ਸ਼ੁੱਕਰਵਾਰ ਨੂੰ 50,000 ਡਾਲਰ (35,66,275 ਰੁਪਏ) ਦਾ ਜ਼ੁਰਮਾਨਾ ਲਾਇਆ ਹੈ। ਅਮਰੀਕੀ ਆਵਾਜਾਈ ਵਿਭਾਗ ਦਾ ਕਹਿਣਾ ਹੈ ਕਿ ਡੈਲਟਾ ਏਅਰਲਾਈਨਸ ਨੇ ਤਿੰਨ ਮੁਸਲਮਾਨ ਯਾਤਰੀਆਂ ਨੂੰ ਜਹਾਜ਼ ਤੋਂ ਲਾਹ ਦਿੱਤਾ। ਇਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਆਵਾਜਾਈ ਵਿਭਾਗ ਮੁਤਾਬਕ ਇਹ ਉਨ੍ਹਾਂ ਯਾਤਰੀਆਂ ਨਾਲ ਭੇਦਭਾਵ ਵਾਲਾ ਵਤੀਰਾ ਹੈ।

ਅਮਰੀਕੀ ਆਵਾਜਾਈ ਵਿਭਾਗ ਨੇ ਇਲਜ਼ਾਮ ਲਾਇਆ ਕਿ ਡੈਲਟਾ ਏਅਰ ਲਾਈਨਸ ਨੇ ਯਾਤਰੀਆਂ ਨੂੰ ਲਾਹ ਕੇ ਐਂਟੀ ਬਾਇਸਡ ਕਾਨੂੰਨ ਦਾ ਉਲੰਘਣ ਕੀਤਾ ਹੈ। ਇਸ ਦੇ ਨਾਲ ਹੀ ਫਲਾਈਟ 'ਚ ਮੌਜੂਦ ਏਅਰਲਾਈਨ ਟੀਮ ਨੂੰ ਕਲਚਰ ਸੈਂਸਟੀਵਿਟੀ ਟ੍ਰੇਨਿੰਗ ਦੇਣ ਦੀ ਮੰਗ ਕੀਤੀ ਹੈ।

ਡੈਲਟਾ ਏਅਰਲਾਈਨਸ ਨੇ ਇਸ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਮੁਸਲਿਮ ਯਾਤਰੀ ਸਿਕਉਰਿਟੀ ਪ੍ਰੋਟੋਕੋਲ ਨੂੰ ਫੌਲੋ ਨਹੀਂ ਕਰ ਪਾਏ ਜਿਸ ਕਰਕੇ ਉਨ੍ਹਾਂ ਨੂੰ ਫਲਾਈਟ ਤੋਂ ਉੱਤਰੀਆ ਗਿਆ। ਜਦਕਿ ਇਸ ਨੂੰ ਧਰਮ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਜੋ ਗਲਤ ਹੈ।