ਨਵੀਂ ਦਿੱਲੀ: ਘਾਟੇ 'ਚ ਚਲ ਰਹੀ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਵੇਚਣ ਦੀ ਕੋਸ਼ਿਸ਼ ਫੇਰ ਤੋਂ ਸ਼ੁਰੂ ਹੋ ਗਈ ਹੈ। ਸਰਕਾਰ ਨੇ ਏਅਰ ਇੰਡੀਆ ਨੂੰ ਵੇਚਣ ਲਈ ਓਪਨ ਟੈਂਡਰ ਦਾ ਐਲਾਨ ਕੀਤਾ ਹੈ। ਸਰਕਾਰ ਏਅਰ ਇੰਡੀਆ '100% ਸ਼ੇਅਰ ਵੇਚੇਗੀ। ਸਰਕਾਰੀ ਟੈਂਡਰਾਂ ਮੁਤਾਬਕ ਖਰੀਦਦਾਰਾਂ ਨੂੰ 17 ਮਾਰਚ ਤਕ ਬਿਨੈ ਕਰਨਾ ਹੋਵੇਗਾ।

ਖਰੀਦਦਾਰ ਨੂੰ ਮੁੰਬਈ ਦੀ ਏਅਰ ਬਿਲਡਿੰਗ ਨਹੀਂ ਮਿਲੇਗੀ। ਬੋਲੀ ਦੀ ਪ੍ਰਕਿਰੀਆ ਤੋਂ ਬਾਅਦ 31 ਮਾਰਚ ਤਕ ਸ਼ਾਰਟ ਲਿਸਟ ਖਰੀਦਦਾਰਾਂ ਨੂੰ ਸੂਚਨਾ ਦਿੱਤੀ ਜਾਵੇਗੀ। ਏਅਰ ਇੰਡੀਆ ਦੇ ਨਾਲ ਹੀ ਸਰਕਾਰ ਏਅਰ ਇੰਡੀਆ ਐਕਸਪ੍ਰੈੱਸ ਦੇ ਵੀ 100 ਫੀਸਦ ਸ਼ੇਅਰ ਵੇਚੇਗੀ।

ਦੱਸ ਦਈਏ ਕਿ ਸਾਲ 2018 'ਚ ਵੀ ਸਰਕਾਰ ਨੇ ਏਅਰ ਇੰਡੀਆ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਖਰੀਦਦਾਰ ਨਹੀਂ ਮਿਲਿਆ। ਪਿਛਲੀ ਕੋਸ਼ਿਸ਼ 'ਚ ਸਰਕਾਰ ਨੇ 76% ਸ਼ੇਅਰ ਹੀ ਵੇਚਣ ਦਾ ਫੈਸਲਾ ਕੀਤਾ ਸੀ ਪਰ ਫੇਰ ਤੋਂ ਖਰੀਦਦਾਰ ਨਾ ਮਿਲਣ ਕਰਕੇ ਇੱਕ ਵਾਰ ਫੇਰ ਸਰਕਾਰ ਨੇ ਏਅਰ ਇੰਡੀਆ ਦਾ 100% ਹਿੱਸਾ ਵੇਚਣ ਦਾ ਫੈਸਲਾ ਕੀਤਾ ਹੈ।