- ਸੱਤਪ੍ਰੀਤ ਸਿੰਘ ਉਰਫ਼ ਸੱਤਾ- ਸੱਤਪ੍ਰੀਤ ਸਿੰਘ ਸੱਤਾ ਕੈਨੇਡਾ ਦੇ ਐਡਮਿੰਟਨ ਦਾ ਨਿਵਾਸੀ ਹੈ। ਪਿਛਲੇ ਸਾਲਾਂ ਦੌਰਾਨ ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੈਨੇਡਾ ਦੀ ਸਰਕਾਰ ਤੋਂ ਸੱਤਾ ਤੇ ਉਸ ਦੇ ਪਰਿਵਾਰ ਦੇ ਬੈਂਕ ਖਾਤਿਆਂ ਤੇ ਜਾਇਦਾਦ ਦਾ ਵੇਰਵਾ ਮੰਗਿਆ ਸੀ। ਸੱਤਾ ਦਾ ਨਾਂ ਸਾਬਕਾ ਮੰਤਰੀ ਬਿਕਰਮ ਮਜੀਠੀਆ ਨਾਲ ਜੋੜਿਆ ਜਾਂਦਾ ਰਿਹਾ ਹੈ। ਪਿਛਲੇ ਸਮੇਂ ਚੋਣਾਂ ਦੌਰਾਨ ਪੰਜਾਬ ਵਿੱਚ ਵੀ ਦੋਵਾਂ ਦੀ ਨੇੜਤਾ ਬਾਰੇ ਕਾਫੀ ਸਿਆਸੀ ਦੂਸ਼ਣਬਾਜ਼ੀ ਹੋਈ ਸੀ। ਹਾਲਾਂਕਿ, ਦੋਵਾਂ ਦੀ ਨੇੜਤਾ ਹਾਲੇ ਤਕ ਸਾਬਤ ਨਹੀਂ ਹੋ ਸਕੀ ਪਰ ਈਡੀ ਨੇ ਸੱਤਾ ਬਾਰੇ ਕੈਨੇਡਾ ਸਰਕਾਰ ਤੋਂ ਜਾਣਕਾਰੀ ਜ਼ਰੂਰ ਮੰਗੀ ਹੈ।
- ਪਰਮਿੰਦਰ ਸਿੰਘ ਦਿਓਲ ਉਰਫ਼ ਪਿੰਦੀ- ਪਰਮਿੰਦਰ ਸਿੰਘ ਦਿਓਲ ਉਰਫ਼ ਪਿੰਦੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ। ਸੱਤਪ੍ਰੀਤ ਸੱਤਾ ਤੇ ਪਰਮਿੰਦਰ ਸਿੰਘ ਦਿਓਲ ਦੋਸਤ ਹਨ। ਪਿੰਦੀ ਖਿਲਾਫ NDPS ਐਕਟ, ਧੋਖਾਧੜੀ, ਚੋਰੀ, ਕਾਗਜ਼ਾਤ ਨਾਲ ਛੇੜਛਾੜ, ਆਰਮਜ਼ ਐਕਟ ਤੇ ਅਪਰਾਧਿਕ ਸਾਜਿਸ਼ ਕਰਨ ਦੇ ਇਲਜ਼ਾਮ ਹਨ। ਪਿੰਦੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਦਾ ਖਾਸ ਦੱਸਿਆ ਜਾਂਦਾ ਹੈ।
- ਅਨੂਪ ਸਿੰਘ ਕਾਹਲੋਂ- ਅਨੂਪ ਸਿੰਘ ਕਾਹਲੋਂ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਨਿਵਾਸੀ ਹੈ ਪਰ 13 ਫਰਵਰੀ, 2019 ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਾਹਲੋਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਕਾਹਲੋਂ ਨੂੰ ਦੋ ਵੱਖ-ਵੱਖ ਮੁਕੱਦਮਿਆਂ ਵਿੱਚ 10 ਸਾਲ ਤੇ 6 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਪੰਜਾਬ ਪੁਲਿਸ ਨੇ ਕਾਹਲੋਂ ਨੂੰ ਕਰੀਬ ਸਾਢੇ 16 ਕਿੱਲੋ ਹੈਰੋਇਨ, 9,040 ਕੈਨੇਡੀਅਨ ਡਾਲਰ ਤੇ 8 ਲੱਖ 94 ਹਜ਼ਾਰ ਭਾਰਤੀ ਕਰੰਸੀ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਨੇ ਕਾਹਲੋਂ ਦੀ ਜਾਇਦਾਦ ਤੇ ਨਕਦੀ ਸਮੇਤ ਕੁੱਲ ਬਰਾਮਦਗੀ 82 ਕਰੋੜ 78 ਲੱਖ ਦੀ ਕੀਤੀ ਸੀ
- ਮਨਪ੍ਰੀਤ ਸਿੰਘ ਗਿੱਲ ਉਰਫ਼ ਮਨੀ ਗਿੱਲ- ਮਨਪ੍ਰੀਤ ਸਿੰਘ ਗਿੱਲ ਉਰਫ਼ ਮਨੀ ਗਿੱਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ। ਮਨੀ ਗਿੱਲ ਤੋਂ ਗ੍ਰਿਫ਼ਤਾਰੀ ਸਮੇਂ 1 ਕਿੱਲੋ ਹੈਰੋਇਨ, 20 ਕਿੱਲੋ ਨਸ਼ੀਲਾ ਪਾਊਡਰ ਤੇ 1 ਕਰੋੜ ਬਰਾਮਦ ਕੀਤਾ ਗਿਆ ਸੀ।
- ਸੁਖਰਾਜ ਸਿੰਘ ਕੰਗ ਉਰਫ਼ ਰਾਜਾ- ਸੁਖਰਾਜ ਸਿੰਘ ਕੰਗ ਉਰਫ਼ ਰਾਜਾ ਕੈਨੇਡਾ ਦੇ ਸਰੀ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਦੀ ਤਫ਼ਤੀਸ਼ ਮੁਤਾਬਕ ਰਾਜਾ ਨੇ ਕਬੂਲ ਕੀਤਾ ਸੀ ਕਿ ਉਸ ਨੇ ਭੋਲੇ ਨੂੰ ਗ਼ੈਰ ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਪੰਜ ਕਰੋੜ ਰੁਪਏ ਭਾਰਤ ਭੇਜੇ ਸਨ।
- ਨਿਰੰਕਾਰ ਸਿੰਘ ਢਿੱਲੋਂ ਉਰਫ਼ ਨੌਰੰਗ ਸਿੰਘ- ਨਿਰੰਕਾਰ ਸਿੰਘ ਢਿੱਲੋਂ ਉਰਫ਼ ਨੌਰੰਗ ਸਿੰਘ ਕੈਨੇਡਾ ਦੇ ਬਰੈਂਪਟਨ ਦਾ ਰਹਿਣ ਵਾਲਾ ਹੈ। ਨਿਰੰਕਾਰ ਨੂੰ 19 ਅਕਤੂਬਰ, 2013 ਨੂੰ ਨਸ਼ਾ ਤਸਕਰੀ ਦੇ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਗਿਆ ਸੀ।
- ਲਹਿੰਬਰ ਸਿੰਘ- ਲਹਿੰਬਰ ਸਿੰਘ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ। ਨਸ਼ਾ ਤਸਕਰੀ ਮਾਮਲੇ ਵਿੱਚ ਲਹਿੰਬਰ ਸਿੰਘ ਨੂੰ 31 ਅਗਸਤ, 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
- ਰਣਜੀਤ ਸਿੰਘ ਔਜਲਾ ਉਰਫ਼ ਦਾਰਾ ਸਿੰਘ- ਰਣਜੀਤ ਔਜਲਾ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦਾ ਰਹਿਣ ਵਾਲਾ ਹੈ। ਰਣਜੀਤ ਔਜਲਾ ਨੂੰ ਵੀ ਨਸ਼ਾ ਤਸਕਰੀ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਗਿਆ ਸੀ।
- ਅਮਰਜੀਤ ਸਿੰਘ ਕੂਨਰ- ਅਮਰਜੀਤ ਸਿੰਘ ਕੂਨਰ ਕੈਨੇਡਾ ਦੇ ਵੈਨਕੂਵਰ ਦਾ ਨਿਵਾਸੀ ਹੈ। ਕੂਨਰ ਨੂੰ 31 ਅਗਸਤ, 2013 ਨੂੰ ਨਸ਼ਾ ਤਸਕਰੀ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਗਿਆ ਸੀ।
- ਪ੍ਰਮੋਦ ਸ਼ਰਮਾ ਉਰਫ਼ ਟੋਨੀ- ਪ੍ਰਮੋਦ ਸ਼ਰਮਾ ਉਰਫ਼ ਟੋਨੀ ਦੇ ਕੈਨੇਡਾ ਦੇ ਪੰਜ ਵੱਖ-ਵੱਖ ਥਾਵਾਂ 'ਤੇ ਘਰ ਹਨ। ਪ੍ਰਮੋਦ ਸ਼ਰਮਾ ਨੂੰ ਨਸ਼ਾ ਤਸਕਰੀ ਮਾਮਲੇ ਵਿੱਚ 3 ਸਤੰਬਰ, 2013 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
- ਪ੍ਰਦੀਪ ਸਿੰਘ ਧਾਲੀਵਾਲ- ਪ੍ਰਦੀਪ ਸਿੰਘ ਧਾਲੀਵਾਲ ਕੈਨੇਡਾ ਦੇ ਸਰੀ ਦਾ ਰਹਿਣ ਵਾਲਾ ਹੈ। ਨਸ਼ਾ ਤਸਕਰੀ ਮਾਮਲੇ ਵਿੱਚ ਪ੍ਰਦੀਪ ਸਿੰਘ ਧਾਲੀਵਾਲ ਨੂੰ ਵੀ ਭਗੌੜਾ ਕਰਾਰ ਦਿੱਤਾ ਗਿਆ ਸੀ।
- ਦਵਿੰਦਰ ਸਿੰਘ ਨਿਰਵਾਲ- ਦਵਿੰਦਰ ਸਿੰਘ ਨਿਰਵਾਲ ਕੈਨੇਡਾ ਦੇ ਬਰੈਂਪਟਨ ਦਾ ਵਸਨੀਕ ਹੈ। ਨਸ਼ਾ ਤਸਕਰੀ ਮਾਮਲੇ ਵਿੱਚ ਨਿਰਵਾਲ ਖ਼ਿਲਾਫ਼ ਪਟਿਆਲਾ ਅਦਾਲਤ 'ਚ ਚਾਰਜਸ਼ੀਟ ਪੇਸ਼ ਕੀਤੀ ਗਈ ਸੀ।
- ਰੋਇ ਬਹਾਦੁਰ ਨਿਰਵਾਲ- ਰੋਇ ਬਹਾਦੁਰ ਨਿਰਵਾਲ ਦਵਿੰਦਰ ਸਿੰਘ ਨਿਰਵਾਲ ਦਾ ਪੁੱਤਰ ਹੈ। ਰੋਇ ਬਹਾਦੁਰ ਵੀ ਈਡੀ ਦੀ ਲਿਸਟ ਵਿੱਚ ਸ਼ਾਮਲ ਹੈ।
- ਹਰਮਿੰਦਰ ਸਿੰਘ- ਹਰਮਿੰਦਰ ਸਿੰਘ ਕੈਨੇਡਾ ਦੇ ਓਂਟਾਰੀਓ ਦਾ ਰਹਿਣ ਵਾਲਾ ਹੈ। ਨਸ਼ਾ ਤਸਕਰੀ ਕਾਰਨ ਬਨੂੜ ਥਾਣੇ ਵਿੱਚ ਦਰਜ ਮਾਮਲੇ 'ਚ ਹਰਮਿੰਦਰ ਸਿੰਘ ਮੁਲਜ਼ਮ ਸੀ।
ਭੋਲਾ ਡਰੱਗ ਤਸਕਰੀ ਕੇਸ ਦੇ NRI ਮੁਲਜ਼ਮ, ਕਈਆਂ ਨੂੰ ਅੱਜ ਹੋਈ ਸਜ਼ਾ ਤੇ ਕਈ ਹਾਲੇ ਵੀ ਭਗੌੜੇ
ਏਬੀਪੀ ਸਾਂਝਾ
Updated at:
13 Feb 2019 06:18 PM (IST)
NEXT
PREV
ਚੰਡੀਗੜ੍ਹ: ਭੋਲਾ ਨਸ਼ਾ ਤਸਕਰੀ ਮਾਮਲੇ ਵਿੱਚ ਨਾਮਜ਼ਦ 70 ਮੁਲਜ਼ਮਾਂ ਵਿੱਚੋਂ ਬੁੱਧਵਾਰ ਨੂੰ ਕੁਝ ਦੋਸ਼ੀਆਂ ਨੂੰ ਸਜ਼ਾ ਦਾ ਐਲਾਨ ਹੋ ਗਿਆ ਹੈ। ਇਸ 6,000 ਕਰੋੜੀ ਨਸ਼ਾ ਤਸਕਰੀ ਰੈਕੇਟ ਵਿੱਚ ਕਈ ਪ੍ਰਵਾਸੀ ਭਾਰਤੀ ਵੀ ਸ਼ਾਮਲ ਸਨ। ਇਨ੍ਹਾਂ ਵਿੱਚੋਂ ਕਈਆਂ ਨੂੰ ਅਦਾਲਤ ਨੇ ਭਗੌੜਾ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਹੇਠ ਦਿੱਤੀ ਹੈ।
- - - - - - - - - Advertisement - - - - - - - - -