ਨਵੀਂ ਦਿੱਲੀ: ਦੇਸ਼ 'ਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ 81 ਰੁਪਏ ਪ੍ਰਤੀ ਲੀਟਰ ਨੂੰ ਪਾਰ ਕਰ ਗਈਆਂ ਹਨ ਤੇ ਉਨ੍ਹਾਂ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਅੱਜ ਤੇਲ ਦੀ ਮਾਰਕੀਟਿੰਗ ਕੰਪਨੀਆਂ ਨੇ ਡੀਜ਼ਲ ਦੀ ਕੀਮਤ 'ਚ 11 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ 'ਚ ਡੀਜ਼ਲ ਦੀ ਕੀਮਤ 81.05 ਰੁਪਏ ਪ੍ਰਤੀ ਲੀਟਰ ਪਹੁੰਚ ਗਈ ਹੈ।


ਪੈਟਰੋਲ ਦੀਆਂ ਕੀਮਤਾਂ ਵਿੱਚ ਨਹੀਂ ਕੋਈ ਤਬਦੀਲੀ:

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਪੈਟਰੋਲ ਦੀਆਂ ਕੀਮਤਾਂ 'ਚ ਕੋਈ ਤਬਦੀਲੀ ਨਹੀਂ ਕੀਤੀ ਹੈ ਤੇ ਰਾਜਧਾਨੀ ਦਿੱਲੀ 'ਚ ਇਹ ਪ੍ਰਤੀ ਲੀਟਰ 80.43 ਰੁਪਏ ਦੀ ਕੀਮਤ 'ਤੇ ਸਥਿਰ ਹੈ। ਦੱਸ ਦਈਏ ਕਿ ਪੈਟਰੋਲ ਦੀ ਕੀਮਤ 'ਚ ਆਖਰੀ ਤਬਦੀਲੀ 29 ਜੂਨ ਨੂੰ ਹੋਈ ਸੀ, ਯਾਨੀ 14 ਦਿਨਾਂ ਤੋਂ ਪੈਟਰੋਲ ਦੀ ਕੀਮਤ 'ਚ ਕੋਈ ਫਰਕ ਨਹੀਂ ਹੋਇਆ।

ਕਿਉਂ ਵਧ ਰਹੀਆਂ ਹਨਡੀਜ਼ਲ ਦੀਆਂ ਕੀਮਤਾਂ ?

ਦਰਅਸਲ, ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਨਿਰੰਤਰ ਵਾਧਾ ਹੋ ਰਿਹਾ ਹੈ। ਇਸ ਕਾਰਨ ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ 'ਤੇ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ।

ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ

ਦੇਸ਼ ਦੇ ਵੱਖ ਵੱਖ ਸ਼ਹਿਰਾਂ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ:

ਪੈਟਰੋਲ ਦਿੱਲੀ 'ਚ 80.43 ਰੁਪਏ ਪ੍ਰਤੀ ਲੀਟਰ, ਮੁੰਬਈ 'ਚ 87.19 ਰੁਪਏ, ਚੇਨਈ 'ਚ 83.63 ਰੁਪਏ ਅਤੇ ਕੋਲਕਾਤਾ 'ਚ 82.10 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਦਿੱਲੀ 'ਚ ਵਿਕ ਰਿਹਾ ਹੈ। ਇਹ 81.05 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ। ਡੀਜ਼ਲ ਮੁੰਬਈ 'ਚ 79.27 ਰੁਪਏ, ਚੇਨਈ 'ਚ 78.11 ਰੁਪਏ ਤੇ ਕੋਲਕਾਤਾ 'ਚ 76.17 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।

ਭਾਰਤ-ਚੀਨ ਦੀ ਹੋਵੇਗੀ ਕੋਰ ਕਮਾਂਡਰ ਪੱਧਰ ਦੀ ਮੀਟਿੰਗ, ਡੇਪਸਾਂਗ 'ਚ ਬਣ ਰਹੀ ਟਕਰਾਅ ਦੀ ਸਥਿਤੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ