ਚੰਡੀਗੜ: ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਦੁਨੀਆਂ ਭਰ 'ਚ ਤਬਾਹੀ ਮਚਾਈ ਹੋਈ ਹੈ। ਅਜਿਹੇ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਦੁਨੀਆਂ 'ਚ ਪਿਛਲੇ 24 ਘੰਟਿਆਂ 'ਚ 1.94 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3,952 ਲੋਕਾਂ ਦੀ ਮੌਤ ਹੋ ਗਈ। ਵਰਲਡੋਮੀਟਰ ਮੁਤਾਬਕ ਦੁਨੀਆਂ 'ਚ ਇਕ ਕਰੋੜ, 30 ਲੱਖ, 27 ਹਜ਼ਾਰ ਤੋਂ ਜ਼ਿਆਦਾ ਲੋਕ ਇਨਫੈਕਟਡ ਹੈ। ਜਦਕਿ ਮਰਨ ਵਾਲਿਆਂ ਦੀ ਸੰਖਿਆ ਪੰਜ ਲੱਖ, 71 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
ਦੁਆਵਾਂ ਮੰਗਣ ਵਾਲਿਆਂ ਲਈ ਅਮਿਤਾਬ ਬਚਨ ਦਾ ਹਸਪਤਾਲ 'ਚੋਂ ਸੁਨੇਹਾ
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 75 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ 'ਚ ਅਜੇ ਵੀ 48 ਲੱਖ, 81 ਹਜ਼ਾਰ ਐਕਟਿਵ ਕੇਸ ਹਨ ਅਤੇ ਇਨ੍ਹਾਂ ਦਾ ਇਲਾਜ ਜਾਰੀ ਹੈ।
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਅਮਰੀਕਾ ਅਜੇ ਵੀ ਕੋਰੋਨਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ 'ਚ ਪਹਿਲੇ ਨੰਬਰ 'ਤੇ ਹੈ। ਇੱਥੇ ਹੁਣ ਤਕ 34 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਜਦਕਿ ਇਕ ਲੱਖ, 37 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉੱਥੇ ਹੀ ਬ੍ਰਾਜ਼ੀਲ 'ਚ ਵੀ ਕੋਰੋਨਾ ਦਾ ਕਹਿਰ ਬਰਕਰਾਰ ਹੈ। ਬ੍ਰਾਜ਼ੀਲ 'ਚ 18 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਤੋਂ ਪੀੜਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ 'ਚ ਕੋਰੋਨਾ ਪੀੜਤਾਂ ਦੀ ਸੰਖਿਆਂ ਦੁਨੀਆਂ 'ਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਕੋਰੋਨਾ ਵਾਇਰਸ ਨੇ ਮਚਾਈ ਤਬਾਹੀ, 24 ਘੰਟਿਆਂ 'ਚ ਦੋ ਲੱਖ ਨਵੇਂ ਮਾਮਲੇ
ਏਬੀਪੀ ਸਾਂਝਾ
Updated at:
13 Jul 2020 07:48 AM (IST)
ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ। ਹੁਣ ਤਕ 75 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ਦੀ ਜੰਗ ਜਿੱਤ ਚੁੱਕੇ ਹਨ। ਦੁਨੀਆਂ ਭਰ 'ਚ ਅਜੇ ਵੀ 48 ਲੱਖ, 81 ਹਜ਼ਾਰ ਐਕਟਿਵ ਕੇਸ ਹਨ ਅਤੇ ਇਨ੍ਹਾਂ ਦਾ ਇਲਾਜ ਜਾਰੀ ਹੈ।
- - - - - - - - - Advertisement - - - - - - - - -