ਉਨ੍ਹਾਂ ਸਰਕਾਰ ਨੂੰ ਦੇਸ਼ ਦੇ ਕਮਜ਼ੋਰ ਵਰਗਾਂ ਨਾਲ ਸਬੰਧਤ 13 ਕਰੋੜ ਲੋਕਾਂ ਦੇ ਖਾਤਿਆਂ ਵਿੱਚ ਪੈਸੇ ਪਾਉਣ ਦੀ ਅਪੀਲ ਕੀਤੀ।
ਬੀਤੀ ਰਾਤ ਪ੍ਰਧਾਨ ਮੰਤਰੀ ਨੇ ਪੈਕੇਜ ਦਾ ਐਲਾਨ ਕੀਤਾ ਸੀ, ਹਾਲਾਂਕਿ ਕੁਝ ਵੇਰਵੇ ਨਹੀਂ ਦਿੱਤੇ। ਵਿੱਤ ਮੰਤਰੀ ਤੋਂ ਕਾਫੀ ਉਮੀਦਾਂ ਸੀ, ਪਰ ਉਨ੍ਹਾਂ ਜੋ ਐਲਾਨ ਕੀਤੇ ਉਸ ਵਿੱਚ ਗਰੀਬ ਅਤੇ ਪ੍ਰਵਾਸੀ ਮਜ਼ਦੂਰਾਂ ਲਈ ਕੁਝ ਨਹੀਂ ਹੈ।- ਪੀ ਚਿਦੰਬਰਮ, ਕਾਂਗਰਸ ਸੀਨੀਅਰ ਨੇਤਾ
ਚਿਦੰਬਰਮ ਮੁਤਾਬਕ, "ਇਸ ਪੈਕੇਜ ‘ਚ ਮੱਧ ਵਰਗ ਲਈ ਕੁਝ ਵੀ ਨਹੀਂ ਹੈ। ਉਨ੍ਹਾਂ ਨੂੰ ਕੋਈ ਵਿੱਤੀ ਮਦਦ ਨਹੀਂ ਦਿੱਤੀ ਗਈ। ਆਈਟੀਆਰ ਦੀ ਤਰੀਕ ਵਧਾ ਦਿੱਤੀ ਗਈ ਹੈ, ਪਰ ਇਹ ਵਿੱਤੀ ਮਦਦ ਦਾ ਕਦਮ ਨਹੀਂ ਹੈ।”
ਕਾਂਗਰਸੀ ਆਗੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਐਮਐਸਐਮਈ ਯੂਨਿਟਾਂ ਲਈ ਕੁਝ ਸਹਿਯੋਗ ਲਈ ਐਲਾਨ ਕੀਤਾ, ਪਰ ਇਹ ਵੱਡੇ ਐਮਐਸਐਮਈ ਯੂਨਿਟਾਂ ਲਈ ਹਨ। ਮੈਨੂੰ ਲਗਦਾ ਹੈ ਕਿ 6.3 ਕਰੋੜ ਐਮਐਸਐਮਈ ਯੂਨਿਟ ਛੱਡ ਦਿੱਤੇ ਗਏ।
ਅਸੀਂ 20 ਹਜ਼ਾਰ ਕਰੋੜ ਰੁਪਏ ਦੇ ਅਧੀਨ ਨੀਤੀ ਅਤੇ 10 ਹਜ਼ਾਰ ਕਰੋੜ ਰੁਪਏ ਦੇ ਕਾਰਪਸ ਫੰਡ ਦਾ ਸਵਾਗਤ ਕਰਦੇ ਹਾਂ, ਪਰ ਇਸ ਦੀਆਂ ਸਥਿਤੀਆਂ ਬਾਰੇ ਜਾਣਕਾਰੀ ਦੀ ਉਡੀਕ ਹੈ।- ਪੀ. ਚਿਦੰਬਰਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904