ਚੰਡੀਗੜ੍ਹ: ਨਨਕਾਣਾ ਸਾਹਿਬ 'ਤੇ ਭੀੜ ਵੱਲੋਂ ਕੀਤੇ ਹਮਲੇ ਤੋਂ ਬਾਅਦ ਦੇਸ਼ 'ਚ ਸਿੱਖ ਭਾਈਚਾਰੇ 'ਚ ਰੋਸ਼ ਹੈ। ਉਨ੍ਹਾਂ ਵੱਲੋਂ ਇਸ ਘਟਨਾ ਨੂੰ ਲੇ ਪਾਕਿ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਇਸ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਚੀਮਾ ਨੇ ਵੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਤੋਂ ਬਾਅਦ ਪਾਕਿਸਤਾਨ ਸਰਕਾਰ ਦੀ ਮਾਨਸਿਕਾ 'ਤੇ ਸਵਾਲ ਚੁੱਕਿਆ ਹੈ।ਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਜਿਸ ਤਰ੍ਹਾਂ ਕਰਤਾਰਪੁਰ ਕੌਰੀਡੋਰ ਖੋਲ੍ਹਿਆ ਸੀ ਉਸ ਦਿਨ ਤੋਂ ਸਿੱਖ ਆਪਣੇ ਆਪ ਨੂੰ ਪਾਕਿਸਤਾਨ ਵਿੱਚ ਮਹਿਫੂਸ ਸਮਝਦੇ ਸੀ। ਡਾਕਟਰ ਚੀਮਾ ਨੇ ਪਾਕਿ ਸਰਕਾਰ ਦੀ ਮਨਸ਼ਾ 'ਤੇ ਕਿਹਾ ਕਿ ਲੰਬੇ ਸਮੇਂ ਤੱਕ ਪੱਥਰਬਾਜ਼ੀ ਹੁੰਦੀ ਰਹੀ ਪਰ ਪ੍ਰਸ਼ਾਸਨ ਜਾਂ ਪੁਲਿਸ ਗੈਰ ਹਾਜ਼ਰ ਰਹੀ।


ਉਨ੍ਹਾਂ ਅੱਗੇ ਕਿਹਾ ਕਿ ਨਨਕਾਣਾ ਸਾਹਿਬ 'ਚ ਸਿੱਖਾਂ 'ਤੇ ਹੋਏ ਹਮਲੇ ਅਤੇ ਗੁਰਦੁਆਰੇ 'ਤੇ ਪੱਥਰਬਾਜ਼ੀ ਦਾ ਮੁੱਦਾ ਸ਼੍ਰੋਮਣੀ ਅਕਾਲੀ ਦਲ ਕੇਂਦਰ ਸਰਕਾਰ ਕੋਲ ਚੁੱਕੇਗੀ। ਨਾਲ ਹੀ ਚੀਮਾ ਨੇ ਕਿਹਾ ਕਿ ਸਿੱਖਾਂ ਦੀ ਸੁਰੱਖਿਆ ਲਈ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ ਵੀ ਸਰਕਾਰ ਨਾਲ ਗੱਲਬਾਤ ਕਰੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਪਰਮਿੰਦਰ ਸਿੰਘ ਢੀਂਡਸਾ ਦੇ ਅਸਤੀਫੇ 'ਤੇ ਵੀ ਗੱਲ ਕੀਤੀ। ਦਲਜੀਤ ਚੀਮਾ ਨੇ ਕਿਹਾ ਕਿ ਪਰਿਵਾਰਕ ਦਬਾਅ ਥੱਲੇ ਆ ਕੇ ਪਰਮਿੰਦਰ ਢੀਂਡਸਾ ਨੇ ਅਸਤੀਫ਼ਾ ਦਿੱਤਾ ਹੈ। ਚੀਮਾ ਨੇ ਸੁਖਦੇਵ ਸਿੰਘ ਢੀਂਡਸਾ 'ਤੇ ਸਿੱਧੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਢੀਂਡਸਾ ਪਰਿਵਾਰ ਵਿੱਚ ਡੈਮੋਕ੍ਰੇਸੀ ਨਹੀਂ ਹੈ ਤੇ ਉਹ ਸਵਾਲ ਅਕਾਲੀ ਦਲ 'ਤੇ ਖੜ੍ਹੇ ਕਰ ਰਹੇ ਨੇ ਪਰਮਿੰਦਰ ਢੀਂਡਸਾ ਪਰਿਵਾਰ ਵਿੱਚ ਆਪਣਾ ਨਿੱਜੀ ਫ਼ੈਸਲਾ ਨਹੀਂ ਲੈ ਸਕਦੇ। ਚੀਮਾ ਨੇ ਕਿਹਾ ਕਿ ਇਸੇ ਤਰ੍ਹਾਂ ਬਾਕੀ ਟਕਸਾਲੀ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਛੱਡੀ ਹੈ ਸਭ ਦੇ ਬੇਟੇ ਆਪਣੇ ਪਿਓ ਦੇ ਫੈਸਲੇ ਖਿਲਾਫ ਹਨ ਪਰ ਦਬਾਅ ਕਰਕੇ ਕੋਈ ਆਵਾਜ਼ ਨਹੀਂ ਨਿਕਲ ਰਹੀ