ਜੰਮੂ-ਕਸ਼ਮੀਰ: ਸ਼੍ਰੀਨਗਰ ਦੇ ਇੱਕ ਹਸਪਤਾਲ ਤੋਂ ਲਸ਼ਕਰ--ਤੋਇਬਾ ਦਾ ਇੱਕ ਅੱਤਵਾਦੀ ਸ਼ਨਿਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਪੁਲਿਸ ਦੇ 'ਸਪੈਸ਼ਲ ਆਪਰੇਸ਼ੰਨ ਗਰੁਪ' ਨੇ ਉੱਤਰ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ 'ਚ ਹਾਜਿਨ ਇਲਾਕੇ ਦੇ ਨਿਵਾਸੀ ਨਿਸਾਰ ਅਹਿਮਦ ਡਾਰ ਨੂੰ ਸ਼ਹਿਰ ਦੇ ਸ੍ਰੀਮਹਾਰਾਜਾ ਹਰੀ ਸਿੰਘ ਹਸਪਤਾਲ ਚੋਂ ਗ੍ਰਿਫ਼ਤਾਰ ਕੀਤਾ ਹੈ।


ਉਨ੍ਹਾਂ ਦੱਸਿਆ ਕਿ ਡਾਰ ਦਾ ਸਬੰਧ ਲਸ਼ਕਰ--ਤੋਇਬਾ ਨਾਲ ਸੀ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਅੱਤਵਾਦੀ ਨਿਸਾਰ ਡਾਰ ਪਹਿਲਾਂ ਕਸ਼ਮੀਰ ਦੇ ਕੁਲਨ ਗੰਦਾਰਬਲ 'ਚ ਹੋਏ ਮੁਕਾਬਲੇ ਦੌਰਾਨ ਭੱਜ ਗਿਆ ਸੀ, ਇਸ ਦੌਰਾਨ ਇੱਕ ਪਾਕਿਸਤਾਨੀ ਅੱਤਵਾਦੀ ਮਾਰਿਆ ਗਿਆ ਸੀ।