ਨਵੀਂ ਦਿੱਲੀ: ਇੰਦਰਪ੍ਰਸਥ ਅਪੋਲੋ ਹਸਪਤਾਲ 'ਚ ਡਾਕਟਰਾਂ ਨੇ 19 ਸਾਲਾਂ ਇੱਕ ਨੌਜਵਾਨ ਦੀ ਪਿੱਠ 'ਚੋਂ ਲੋਹੇ ਦੀ ਰਾਡ ਕੱਢ ਕੇ ਉਸਦੀ ਜਾਨ ਬਚਾਈ ਹੈ। ਮੁਕੁਲ ਨਾਂ ਦੇ ਵਿਅਕਤੀ ਦੀ ਪਿੱਠ ਨੂੰ ਵਿੰਨ੍ਹਦਿਆਂ ਇਹ ਰਾਡ ਉਸਦੇ ਸੀਨੇ ਤੱਕ ਪਹੁੰਚ ਗਈ ਸੀ।


ਡਾਕਟਰਾਂ ਨੇ ਦੱਸਿਆ ਕਿ ਉਸਦੀ ਪਿੱਠ 'ਚ 6-7 ਸੈਂਟੀਮੀਟਰ ਲੰਬੀ ਰਾਡ ਦਾਖਿਲ ਹੋ ਗਈ ਸੀ। ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਸਾਰੀ ਪ੍ਰਕਿਿਰਆ ਉਸ ਨੂੰ ਢਿੱਡ ਦੇ ਭਾਰ ਲਿਟਾ ਕੇ ਹੀ ਕਰਨੀ ਸੀ। ਜੇਕਰ ਸਹੀ ਸਾਵਧਾਨੀ ਤੋਂ ਬਿਨ੍ਹਾਂ ਰਾਡ ਕੱਢਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਖੂਣ ਵਗਣ ਨਾਲ ਕੁੱਝ ਹੀ ਮਿੰਟਾਂ 'ਚ ਉਸਦੀ ਮੌਤ ਹੋ ਸਕਦੀ ਸੀ।

ਆਪਰੇਸ਼ਨ ਤੋਂ ਬਾਅਦ ਹੁਣ ਉਸ ਨੂੰ 18 ਨਵੰਬਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਮੁਕੁਲ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦਾ ਤੁਰੰਤ ਇਲਾਜ ਕੀਤਾ ਗਿਆ ਤੇ ਡਾਕਟਰਾਂ ਦਾ ਧੰਨਵਾਦ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ।