ਮੁੰਬਈ: ਰੇਲਵੇ ਆਰਪੀਐਫ ਦੇ ਜਵਾਨਾਂ ਨੇ ਇਮਾਨਦਾਰੀ ਦੀ ਇੱਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਚਰਚਗੇਟ ਖੇਤਰ ਵਿੱਚ ਤਾਇਨਾਤ ਇੱਕ ਆਰਪੀਐਫ ਜਵਾਨ ਨੂੰ ਟਰੇਨ ‘ਚ ਪੈਸਿਆਂ ਦਾ ਭਰਿਆ ਬੈਗ ਮਿਲਿਆ। ਬੈਗ ਮਿਲਣ ਤੋਂ ਬਾਅਦ, ਜਵਾਨ ਨੇ ਉਸ ਨੂੰ ਮੁਸਾਫ਼ਰ ਨੂੰ ਵਾਪਸ ਕਰ ਦਿੱਤਾ ਜਿਸ ਦਾ ਇਹ ਬੈਗ ਸੀ।


ਇਸ ਮਾਮਲੇ ‘ਚ ਆਰਪੀਐਫ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਸਵੇਰੇ 10: 13 ਵਜੇ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਸੁਰੱਖਿਆ ਹੈਲਪਲਾਈਨ ਨੰਬਰ 182 ‘ਤੇ ਰੇਲਗੱਡੀ ‘ਚ ਇੱਕ ਲਾਵਾਰਿਸ ਬੈਗ ਬਾਰੇ ਜਾਣਕਾਰੀ ਮਿਲੀ ਸੀ। ਸੂਚਨਾ ਮਿਲਦਿਆਂ ਹੀ ਏਐਸਆਈ ਅਰੁਣ ਕੁਮਾਰ ਵਰਮਾ, ਜੋ ਕਿ ਤੁਰੰਤ ਕਾਰਵਾਈ ਲਈ ਡਿਊਟੀ ’ਤੇ ਸੀ, ਨੂੰ ਕੋਚ ‘ਚ ਰੱਖੇ ਸ਼ੱਕੀ ਬੈਗ ਨੂੰ ਖੋਲ੍ਹਣ ’ਤੇ ਇੱਕ ਲੱਖ ਤੋਂ ਵੱਧ ਦੀ ਰਕਮ, ਮੋਬਾਈਲ ਚਾਰਜਰ, ਚੈੱਕਬੁੱਕ ਅਤੇ ਇੱਕ ਲਾਇਸੈਂਸ ਮਿਲਿਆ। ਕੁਝ ਘੰਟਿਆਂ ਬਾਅਦ ਰਾਮਾਸਰੇ ਸ਼ਿਵਨਾਥ ਗੁਪਤਾ (45) ਨਾਂ ਦਾ ਵਿਅਕਤੀ ਚਰਚਗੇਟ ਆਰਪੀਐਫ ਦਫ਼ਤਰ ਪਹੁੰਚਿਆ। ਇਹ ਉਹੀ ਆਦਮੀ ਸੀ ਜੋ ਰੇਲ ਵਿਚ ਆਪਣਾ ਬੈਗ ਭੁੱਲ ਗਿਆ ਸੀ।

ਆਰਪੀਐਫ ਦੇ ਇੰਸਪੈਕਟਰ ਚਰਚਗੇਟ ਵਿਨੀਤ ਕੁਮਾਰ ਨੇ ਰਸਮੀ ਪੁੱਛਗਿੱਛ ਕਰਨ ਤੋਂ ਬਾਅਦ ਖੁਲਾਸਾ ਕੀਤਾ ਕਿ ਯਾਤਰੀ ਇੱਕ ਸਮਾਜ ਸੇਵਕ ਹੈ ਜੋ ਕੈਂਸਰ ਤੋਂ ਪੀੜਤ ਲੋਕਾਂ ਲਈ ਕੰਮ ਕਰਦੇ ਹਨ। ਰਾਮਾਸਰੇ ਨੇ ਕਿਹਾ ਕਿ ਜੇ ਅੱਜ ਇਹ ਬੈਗ ਹਾਸਲ ਨਾ ਹੁੰਦਾ ਤਾਂ ਉਹ ਨੇਕ ਉਦੇਸ਼ ਜਿਸ ਲਈ ਵਿਨੀਤ ਪੈਸੇ ਲੈ ਕੇ ਆਇਆ ਸੀ, ਪੂਰਾ ਨਹੀਂ ਹੋ ਪਾਉਂਦਾ।