ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮਨੀਸ਼ ਸਿਸੋਦੀਆ ਸਮੇਤ ਛੇ ਮੰਤਰੀਆਂ ਨੇ ਵੀ ਸਹੁੰ ਚੁੱਕੀ। ਸਹੁੰ ਚੁੱਕ ਸਮਾਰੋਹ ਦੇ ਮੱਦੇਨਜ਼ਰ, ਵੱਖ-ਵੱਖ ਖੇਤਰਾਂ ਦੇ 50 ਪ੍ਰਤੀਨਿਧੀ, ਜਿਨ੍ਹਾਂ ਨੇ ਦਿੱਲੀ ਦੇ ਸ਼ਾਸਨ ਵਿੱਚ ਯੋਗਦਾਨ ਪਾਇਆ ਹੈ। ਉਹ ਸਾਰੇ ਨਵੇਂ ਮੰਤਰੀ ਮੰਡਲ ਨਾਲ ਸਟੇਜ ਤੇ ਮੌਜੂਦ ਸਨ।
ਮਨੀਸ਼ ਸਿਸੋਦੀਆ, ਸਤੇਂਦਰ ਜੈਨ, ਗੋਪਾਲ ਰਾਏ, ਕੈਲਾਸ਼ ਗਹਿਲੋਤ, ਇਮਰਾਨ ਹੁਸੈਨ ਅਤੇ ਰਾਜਿੰਦਰ ਗੌਤਮ ਨੇ ਕੇਜਰੀਵਾਲ ਸਰਕਾਰ 'ਚ ਸੁੰਹ ਚੁੱਕੀ।
ਕੇਜਰੀਵਾਲ ਨੇ ਤੀਜੀ ਵਾਰ ਮੁੱਖ ਮੰਤਰੀ ਬਣਦੀ ਹੀ ਭਾਰਤ ਮਾਂ ਦੀ ਜੈ ਦੇ ਨਾਰੇ ਲਾਏ।ਕੇਜਰੀਵਾਲ ਨੇ ਸਹੁੰ ਚੁੱਕ ਸਮਾਗਮ 'ਚ ਜਨਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਜਿੱਤ ਕੇਜਰੀਵਾਲ ਦੀ ਜਿੱਤ ਨਹੀਂ, ਬਲਕਿ ਹਰੇਕ ਦਿੱਲੀ ਵਾਲੇ ਦੀ ਜਿੱਤ ਹੈ। ਉਨ੍ਹਾਂ ਕਿਹਾ ਮੇਰੀ ਪੰਜ ਸਾਲਾਂ 'ਚ ਇਹੀ ਕੋਸ਼ਿਸ਼ ਰਹੀ ਹੈ ਕਿ ਦਿੱਲੀ ਵਾਸੀਆਂ ਨੂੰ ਖੁਸ਼ਹਾਲੀ ਦਿੱਤੀ ਜਾਵੇ।
ਉਨ੍ਹਾਂ ਅੱਗਲੇ ਪੰਜ ਸਾਲਾਂ 'ਚ ਵੀ ਇਸੇ ਤਰ੍ਹਾਂ ਦਿੱਲੀ ਵਾਸੀਆਂ ਨੂੰ ਖੁਸ਼ਹਾਲੀ ਦੇਣ ਦਾ ਵਆਦਾ ਕੀਤਾ।ਕੇਜਰੀਵਾਲ ਨੇ ਕੀਹਾ ਕਿ ਆਪਣੇ ਆਪਣੇ ਪਿੰਡ ਫੋਨ ਕਰ ਦੋ ਕਿ ਸਾਡਾ ਬੇਟਾ ਮੁੱਖ ਮੰਤਰੀ ਬਣ ਗਿਆ ਹੈ, ਹੁਣ ਫਿਕਰ ਦੀ ਕੋਈ ਗੱਲ ਨਹੀਂ।
ਕੇਜਰੀਵਾਲ ਨੇ ਕਿਹਾ ਕੁਝ ਲੋਕਾਂ ਨੇ ਮੈਨੂੰ ਵੋਟ ਪਾਈ, ਕੁਝ ਲੋਕਾਂ ਨੇ ਭਾਜਪਾ ਨੂੰ ਭਰ ਅੱਜ ਤੋਂ ਮੈਂ ਸਭ ਦਾ ਮੁੱਖ ਮੰਤਰੀ ਹਾਂ। ਉਨ੍ਹਾਂ ਕਿਹਾ ਮੈਂ ਸਭ ਦੇ ਕੰਮ ਕਰਾਂਗਾ।ਕੇਜਰੀਵਾਲ ਨੇ ਕਿਹਾ ਚੋਣਾਂ ਖਤਮ ਹੋ ਚੁੱਕਿਆਂ ਹਨ, ਚੋਣਾਂ 'ਚ ਜੋ ਕੁਝ ਹੋਇਆ ਉਸਨੂੰ ਭੁੱਲਾ ਕਿ ਸਭ ਨਾਲ ਮਿਲ ਕਿ ਦਿੱਲੀ ਨੂੰ ਅੱਗੇ ਵੱਧਾਉਣਾ ਚਾਹੁੰਦਾ ਹਾਂ।
ਉਨ੍ਹਾਂ ਕੇਂਦਰ ਸਰਕਾਰ ਨੂੰ ਤਕਰਾਰ ਛੱਡ ਕੇ ਇੱਕ ਦੂਜੇ ਦੇ ਸਹਿਯੋਗ ਨਾਲ ਮਿਲ ਕਿ ਦਿੱਲੀ ਨੂੰ ਨੰਬਰ ਇੱਕ ਬਣਾਉਣ ਦੀ ਵੀ ਗੱਲ ਕੀਤੀ।ਉਹਨਾਂ ਪ੍ਰਧਾਨ ਮੰਤਰੀ ਮੋਦੀ ਤੋਂ ਆਸ਼ੀਰਵਾਦ ਵੀ ਮੰਗਿਆ।
ਕੇਜਰੀਵਾਲ ਨੇ ਚੁੱਕੀ ਸਹੁੰ, ਬੋਲੇ ਕੇਂਦਰ ਨਾਲ ਮਿਲ ਕੇ ਦਿੱਲੀ ਦਾ ਕਰਨਗੇ ਵਿਕਾਸ
ਏਬੀਪੀ ਸਾਂਝਾ
Updated at:
16 Feb 2020 01:04 PM (IST)
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਤੀਜੀ ਵਾਰ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
ਕੇਜਰੀਵਾਲ ਨੇ ਕਿਹਾ-ਆਪਣੇ ਭਾਸ਼ਣ ਦੇ ਅਖੀਰ ਵਿੱਚ ਅਰਵਿੰਦ ਕੇਜਰੀਵਾਲ ਨੇ ‘ਹਮ ਹੋਂਗੇ ਕਾਮਯਾਬ’ ਗੀਤ ਵੀ ਗਾਇਆ। ਕੇਜਰੀਵਾਲ ਨੇ ਲੋਕਾਂ ਨੂੰ ਵੀ ਨਾਲ ਗਾਉਣ ਦੀ ਅਪੀਲ ਕੀਤੀ। ਭਾਸ਼ਣ ਦੀ ਸ਼ੁਰੂਆਤ ਦੀ ਤਰ੍ਹਾਂ ਕੇਜਰੀਵਾਲ ਨੇ ਵੀ ਸਟੇਜ ਤੋਂ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ।
- - - - - - - - - Advertisement - - - - - - - - -