ਮੁਬੰਈ: ਸਿਧਾਰਥ ਸ਼ੁਕਲਾ ਨੇ ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਜਿੱਤਿਆ ਹੈ। ਇਸਦੇ ਨਾਲ ਹੀ ਅਸੀਮ ਰਿਆਜ਼ ਫਸਟ ਰਨਰ ਅਪ ਰਿਹਾ।
ਮੁੰਬਈ: ਸਿਧਾਰਥ ਸ਼ੁਕਲਾ ਨੇ ਟੈਲੀਵਿਜ਼ਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' ਜਿੱਤ ਆਪਣੇ ਨਾਂ ਕਰ ਲਿਆ ਹੈ। ਇਸਦੇ ਨਾਲ ਹੀ ਅਸੀਮ ਰਿਆਜ਼ ਪਹਿਲੇ ਰਨਰ ਅਪ ਰਿਹਾ। ਦੋਵਾਂ ਨੂੰ ਇਸ ਸੀਜ਼ਨ ਵਿਚ ਜਿੱਤ ਦੇ ਮਜ਼ਬੂਤ ਦਾਅਵੇਦਾਰ ਵਜੋਂ ਦੇਖਿਆ ਗਿਆ। ਸ਼ੋਅ ਦੇ ਹੋਸਟ ਸਲਮਾਨ ਖ਼ਾਨ ਨੇ ਜੇਤੂ ਸਿਧਾਰਥ ਸ਼ੁਕਲਾ ਦੇ ਨਾਂ ਦਾ ਐਲਾਨ ਕੀਤਾ ਅਤੇ ਉਸਨੂੰ ਟਰਾਫੀ ਅਤੇ ਇਨਾਮੀ ਰਕਮ ਦਾ ਚੈੱਕ ਦਿੱਤਾ। ਟਰਾਫੀ ਦੇ ਨਾਲ ਸਿਧਾਰਥ ਨੂੰ 50 ਲੱਖ ਦੀ ਰਾਸ਼ੀ ਵੀ ਦਿੱਤੀ ਗਈ ਹੈ।
ਸਿਧਾਰਥ ਸ਼ੁਕਲਾ 'ਐਂਗ੍ਰੀ ਯੰਗ ਮੈਨ’ ਦਾ ਟੈਗ ਲੈ ਕੇ ਇਸ ਘਰ ਆਇਆ ਸੀ। 160 ਦਿਨਾਂ ਦੇ ਸਫਰ ‘ਚ ਸਿਧਾਰਥ ਨੇ ਇਸ ਟਾਈਟਲ ਨੂੰ ਕਾਈਮ ਰੱਖਦੇ ਹੋਏ ਸਾਰੇਕੰਟੈਂਸਟੇਸ ਨਾਲ ਲੜਾਈ ਕਰ ਆਪਣੇ ਟਾਈਟਲ ਨੂੰ ਬਰਕਰਾਰ ਰੱਖੀਆ। ਸੀਜ਼ਨ ਦੀ ਸ਼ੁਰੂਆਤ ਤੋਂ ਹੀ ਸਿਧਾਰਥ ਨੂੰ ਇੱਕ ਮਜ਼ਬੂਤ ਪ੍ਰਤੀਭਾਗੀ ਵਜੋਂ ਦੇਖਿਆ ਗਿਆ। ਸਿਧਾਰਥ ਅਤੇ ਸ਼ਹਿਨਾਜ਼ ਦੀ ਬਾਂਡਿੰਗ ਨੂੰ ਘਰ ਵਿੱਚ ਬਹੁਤ ਪਸੰਦ ਕੀਤਾ ਗਿਆ ਅਤੇ ਦੋਵਾਂ ਨੇ ਸ਼ੁਰੂਆਤ ਤੋਂ ਲੈ ਕੇ ਗ੍ਰੈਂਡ ਫਾਈਨਲ ਤੱਕ ਦਾ ਸਫਰ ਤੈਅ ਕੀਤਾ।
ਇਸਦੇ ਨਾਲ ਹੀ ਸਿਧਾਰਥ ਅਤੇ ਰਸ਼ਮੀ ਦੀਆਂ ਲੜਾਈਆਂ ਵੀ ਖਬਰਾਂ ਵਿੱਚ ਰਹੀਆਂ। ਪਹਿਲੇ ਦਿਨ ਤੋਂ ਹੀ ਸਾਰਿਆਂ ਦੀ ਨਜ਼ਰ ਸਿਧਾਰਥ ਦੀ ਗੇਮ ਪਲਾਨਿੰਗ 'ਤੇ ਸੀ। ਸਿਰਫ ਇਹ ਹੀ ਨਹੀਂ, ਸਿਧਾਰਥ ਨੇ ਇਸ ਸੀਜ਼ਨ ਵਿਚ ਵੱਧ ਤੋਂ ਵੱਧ ਮਸਾਲੇਦਾਰ ਕੰਟੇਂਟ ਪੇਸ਼ ਕੀਤਾ। ਕਾਮਿਆ ਪੰਜਾਬੀ ਸਮੇਤ ਕਈ ਮਸ਼ਹੂਰ ਲੋਕ ਵੀ ਸਿਧਾਰਥ ਸ਼ੁਕਲਾ ਦਾ ਸਮਰਥਨ ਕਰਦੇ ਦਿਖਾਈ ਦਿੱਤੇ।