ਮੁੰਬਈ: ਸ਼ਿਵ ਸੈਨਾ ਦੀ ਉਪ ਨੇਤਾ ਪ੍ਰਿਯੰਕਾ ਚਤੁਰਵੇਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਨੂੰ ਚੀਨ ਦੇ ਇਸ ਦਾਅਵੇ 'ਤੇ ਪ੍ਰਤੀਕ੍ਰਿਆ ਦੇਣੀ ਚਾਹੀਦੀ ਹੈ ਕਿ ਉਸ ਦੀ ਲੱਦਾਖ ‘ਚ ਗਲਵਾਨ ਵੈਲੀ ਖੇਤਰ ‘ਤੇ ਪ੍ਰਭੂਸੱਤਾ ਹੈ। ਸੋਮਵਾਰ ਦੀ ਰਾਤ ਨੂੰ ਪੂਰਬੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਚੀਨੀ ਸੈਨਿਕਾਂ ਨਾਲ ਹੋਈ ਹਿੰਸਕ ਝੜਪ ਵਿੱਚ ਇੱਕ ਕਰਨਲ ਸਮੇਤ 20 ਭਾਰਤੀ ਸੈਨਿਕ ਮਾਰੇ ਗਏ। ਭਾਰਤ ਅਤੇ ਚੀਨ ਵਿਚਾਲੇ ਪੰਜ ਦਹਾਕਿਆਂ ‘ਚ ਇਹ ਸਭ ਤੋਂ ਵੱਡਾ ਸੈਨਿਕ ਟਕਰਾਅ ਸੀ। ਭਾਰਤ ਨੇ ਗਲਵਾਨ ਵਾਦੀ ‘ਤੇ ਸਰਬਸੱਤਾ ਦੇ ਚੀਨੀ ਫੌਜ ਦੇ ਦਾਅਵੇ ਨੂੰ ਰੱਦ ਕਰਦਿਆਂ ਬੀਜਿੰਗ ਨੂੰ ਆਪਣੀਆਂ ਸਰਗਰਮੀਆਂ ਨੂੰ ਅਸਲ ਕੰਟਰੋਲ ਰੇਖਾ ਦੇ ਆਪਣੇ ਪਾਸੇ ਤੱਕ ਸੀਮਤ ਕਰਨ ਲਈ ਕਿਹਾ। ਇਸ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ਦੇ ਚੀਨ ਦੇ ਪਾਸੇ ਹੈ। 20 ਲੱਖ ਕਰੋੜ ਦੇ ਰਾਹਤ ਪੈਕੇਜ ‘ਤੇ ਖਿਚੋਤਾਣ ਕਰਵਾਉਣ ਤੋਂ ਬਾਅਦ ਪੀਐਮ ਮੋਦੀ ਵਲੋਂ ਇੱਕ ਨਵੀਂ ਰਾਹਤ ਸਕੀਮ ਦਾ ਐਲਾਨ "ਕੋਈ ਵੀ ਭਾਰਤੀ ਖੇਤਰ ਵਿੱਚ ਦਾਖਲ ਨਹੀਂ ਹੋਇਆ" ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਚੀਨ ਦੀ ਸਰਹੱਦ 'ਤੇ 6 ਹਫ਼ਤਿਆਂ ਤੋਂ ਚਲ ਰਹੀ ਰੁਕਾਵਟ ਦੀ ਸਥਿਤੀ ‘ਤੇ ਸਪੱਸ਼ਟ ਸ਼ਬਦਾਂ ‘ਚ ਕਿਹਾ ਕਿ ਕੋਈ ਵੀ ਭਾਰਤੀ ਖੇਤਰ ‘ਚ ਦਾਖਲ ਨਹੀਂ ਹੋਇਆ ਹੈ ਅਤੇ ਨਾ ਹੀ ਭਾਰਤੀ ਚੌਕੀਆਂ 'ਤੇ ਕਬਜ਼ਾ ਕੀਤਾ ਗਿਆ ਹੈ। ਚਤੁਰਵੇਦੀ ਨੇ ਟਵਿੱਟਰ 'ਤੇ ਕਿਹਾ, "ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਦੇਸ਼ ਨੂੰ ਭਰੋਸਾ ਦਿੱਤਾ ਸੀ ਕਿ ਚੀਨ ਨੇ ਭਾਰਤ ਦੀ ਕਿਸੇ ਵੀ ਚੌਕੀ / ਖੇਤਰ ‘ਤੇ ਕਬਜ਼ਾ ਨਹੀਂ ਕੀਤਾ ਪਰ ਇਥੇ ਚੀਨ ਗਾਲਵਨ ਵੈਲੀ 'ਤੇ ਆਪਣਾ ਦਾਅਵਾ ਕਰ ਰਿਹਾ ਹੈ।" ਪਾਕਿਸਤਾਨ ਨੇ ਭਾਰਤੀ ਸਰਹੱਦ ਦੀ ਰੇਕੀ ਲਈ ਭੇਜਿਆ ਡਰੋਨ, ਬੀਐਸਐਫ ਕੀਤਾ ਤਬਾਹ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ