ਚੰਡੀਗੜ੍ਹ: ਸ਼ੁਕਰਵਾਰ ਤੇਜ਼ ਹਵਾਵਾਂ ਤੇ ਕਾਲੇ ਬੱਦਲਾਂ ਨਾਲ ਕਰੀਬ ਅੱਧਾ ਘੰਟਾ ਪਏ ਮੀਂਹ ਨੇ ਥੋੜੀ ਦੇਰ ਲਈ ਗਰਮੀ ਤੋਂ ਰਾਹਤ ਤਾਂ ਦਿੱਤੀ ਪਰ ਮੀਂਹ ਤੋਂ ਬਾਅਦ ਨਿਕਲੀ ਤੇਜ਼ ਧੁੱਪ ਅਤੇ ਹੁਮਸ ਪੂਰਾ ਦਿਨ ਪਰੇਸ਼ਾਨੀ ਬਣੀ ਰਹੀ।ਪਰ ਇਹ ਪਰੇਸ਼ਾਨੀ ਜਲਦੀ ਖਤਮ ਹੋਣ ਵਾਲੀ ਹੈ।ਮੌਸਮ ਵਿਭਾਗ ਮੁਤਾਬਿਕ 22 ਜਾਂ 23 ਜੂਨ ਦੇ ਆਸਪਾਸ ਪ੍ਰੀ ਮੌਨਸੂਨ ਚੰਡੀਗੜ੍ਹ ਪਹੁੰਚਣ ਦੇ ਅਸਾਰ ਹਨ।
ਚੰਡੀਗੜ੍ਹ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਸੁਰਿੰਦਰ ਪਾਲ ਨੇ ਕਿਹਾ, ਸ਼ਹਿਰ 'ਚ 22 ਜਾਂ 23 ਜੂਨ ਤੱਕ ਪ੍ਰੀ ਮੌਨਸੂਨ ਪਹੁੰਚਣ ਦੇ ਅਸਾਰ ਹਨ ਅਤੇ 24 ਜਾਂ 25 ਜੂਨ ਦੇ ਆਸ ਪਾਸ, ਦੱਖਣ-ਪੱਛਮੀ ਮੌਨਸੂਨ ਚੰਡੀਗੜ੍ਹ 'ਚ ਦਸਤਕ ਦੇ ਸਕਦਾ ਹੈ।ਮੌਨਸੂਨ ਪੱਛਮੀ ਉੱਤਰ ਪ੍ਰਦੇਸ਼ ਪਹੁੰਚ ਗਿਆ ਹੈ। ਇੱਥੋਂ ਇਹ ਪੂਰਬੀ ਉੱਤਰ ਪ੍ਰਦੇਸ਼ ਦੇ ਰਸਤੇ ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਪਹੁੰਚੇਗਾ।
ਇੰਝ ਜਾਪਦਾ ਹੈ ਕਿ ਚੰਡੀਗੜ੍ਹ 'ਚ ਇਸ ਵਾਰ ਮੌਨਸੂਨ ਤੈਅ ਸਮੇਂ ਤੋਂ ਪੰਜ ਛੇ ਦਿਨ ਪਹਿਲਾਂ ਹੀ ਆ ਜਾਵੇਗਾ।ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਿਕ ਅਗਲੇ 24 ਤੋਂ 72 ਘੰਟੇ ਤੱਕ ਅਸਮਾਨ 'ਚ ਬੱਦਲਵਾਈ ਜਾਰੀ ਰਹੇਗੀ।ਇਸ ਦੌਰਾਨ ਪਾਰਾ ਵੀ 40 ਡਿਗਰੀ ਤੋਂ ਹੇਠਾਂ ਹੀ ਰਹੇਗਾ।ਸ਼ੁਕਰਵਾਰ ਨੂੰ ਦਿਨ ਵੇਲੇ ਵੱਧ ਤੋਂ ਵੱਧ ਪਾਰਾ 37.8 ਡਿਗਰੀ ਦਰਜ ਕੀਤਾ ਗਿਆ।
ਅੱਜ ਬੱਦਲਵਾਈ ਦੇ ਨਾਲ ਨਾਲ ਹੱਲਕੇ ਤੋਂ ਦਰਮਿਆਨੇ ਮੀਂਹ ਪੈਣ ਦੀ ਸੰਭਾਵਨਾ ਹੈ।ਤਾਪਮਾਨ ਵੱਧ ਤੋਂ ਵੱਧ 37 ਤੇ ਘੱਟੋਂ ਘੱਟ 30 ਡਿਗਰੀ ਵਿਚਾਲੇ ਰਹੇਗਾ। ਐਤਵਾਰ ਵਾਲੇ ਦਿਨ ਵੀ ਹੱਲਕੇ ਬੱਦਲ ਸ਼ਾਏ ਰਹਿਣ ਦੀ ਉਮੀਦ ਹੈ।
ਇਹ ਵੀ ਪੜ੍ਹੋ:ਸਰਹੱਦ 'ਤੇ ਜੰਗ ਦੀ ਦਹਿਸ਼ਤ, ਪਿੰਡ ਖਾਲੀ ਕਰਾਏ, ਫੌਜੀਆਂ ਨੇ ਸੰਭਾਲੇ ਮੋਰਚੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ