ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ ਨੇ ਅਮਰੀਕਾ ਦੇ ਆਊਟਗੋਇੰਗ ਰਾਸ਼ਟਰਪਤੀ ਡੋਨਲਡ ਟਰੰਪ ਦਾ ਟਵਿੱਟਰ ਅਕਾਊਂਟ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਅਕਾਊਂਟ ਪਹਿਲਾਂ ਹੀ ਸਸਪੈਂਡ ਕਰ ਦਿੱਤੇ ਗਏ ਸੀ। ਟਰੰਪ 'ਤੇ ਇਸ ਕਾਰਵਾਈ ਤੋਂ ਬਾਅਦ ਟਵਿੱਟਰ 'ਤੇ ਮੀਮਸ ਦਾ ਹੜ੍ਹ ਆ ਗਿਆ ਹੈ।

ਦਰਅਸਲ, ਡੋਨਲਡ ਟਰੰਪ ਦੇ ਹਜ਼ਾਰਾਂ ਸਮਰਥਕਾਂ ਨੇ ਬੁੱਧਵਾਰ ਨੂੰ ਕੈਪੀਟਲ ਬਿਲਡਿੰਗ (ਅਮਰੀਕੀ ਸੰਸਦ ਭਵਨ) 'ਤੇ ਹਮਲਾ ਕੀਤਾ ਅਤੇ ਪੁਲਿਸ ਨਾਲ ਝੜਪ ਹੋ ਗਈ। ਇਸ ਘਟਨਾ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਉਥੇ ਹੀ ਇਸ ਕਿਸਮ ਦੀ ਹਿੰਸਾ ਦੁਬਾਰਾ ਨਾ ਹੋਵੇ, ਇਸ ਲਈ ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਟਵਿੱਟਰ ਨੇ ਡੋਨਲਡ ਟਰੰਪ ਦਾ ਟਵਿੱਟਰ ਅਕਾਉਂਟ ਹਮੇਸ਼ਾ ਲਈ ਬੰਦ ਕਰ ਦਿੱਤਾ ਹੈ।


ਟਰੰਪ ਦਾ ਅਕਾਊਂਟ ਸਸਪੈਂਡ ਹੋਣ ਤੋਂ ਬਾਅਦ ਲੋਕ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ। ਲੋਕਾਂ ਨੇ ਟਰੰਪ ਨੂੰ ਟਿਕਟੋਕ 'ਤੇ ਆਉਣ ਦੀ ਸਲਾਹ ਦਿੱਤੀ ਹੈ। ਨੇਟੀਜ਼ਨਜ਼ ਦਾ ਕਹਿਣਾ ਹੈ ਕਿ ਟਰੰਪ ਨੂੰ ਟਿਕਟੋਕ 'ਤੇ ਆਪਣਾ ਨਵਾਂ ਅਕਾਊਂਟ ਬਣਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ, ਅੱਜ ਦਾ ਦਿਨ ਬਹੁਤ ਖੂਬਸੂਰਤ ਹੈ। ਇਸ ਤੋਂ ਇਲਾਵਾ ਲੋਕ ਡੋਨਲਡ ਟਰੰਪ ਦੀਆਂ ਮਜ਼ਾਕੀਆ ਫੋਟੋਆਂ ਵੀ ਸ਼ੇਅਰ ਕਰ ਰਹੇ ਹਨ।



ਟਵਿੱਟਰ ਨੇ ਕਿਹਾ ਹੈ, 'ਡੋਨਲਡ ਟਰੰਪ ਦੇ @realDonaldTrump  ਅਕਾਊਂਟ 'ਤੇ ਤਾਜ਼ਾ ਟਵੀਟ ਦੇਖਣ ਤੋਂ ਬਾਅਦ ਹਿੰਸਾ ਨੂੰ ਭੜਕਾਉਣ ਦੇ ਜੋਖਮ ਦੇ ਮੱਦੇਨਜ਼ਰ ਉਨ੍ਹਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਸਸਪੈਂਡ ਕਰ ਦਿੱਤਾ ਹੈ। ਇਸ ਹਫਤੇ ਦੀਆਂ ਭਿਆਨਕ ਘਟਨਾਵਾਂ ਦੇ ਮੱਦੇਨਜ਼ਰ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਟਵਿੱਟਰ ਨਿਯਮਾਂ ਦੀ ਉਲੰਘਣਾ ਕਰਨ 'ਤੇ ਅਜਿਹੀ ਕਾਰਵਾਈ ਕੀਤੀ ਜਾਵੇਗੀ।