Mercedes-Benz ਇੰਡੀਆ ਨੇ 15 ਜਨਵਰੀ, 2021 ਤੋਂ ਆਪਣੇ ਸਾਰੇ ਮਾਡਲਸ ਦੇ ਭਾਅ ਵਧਾਉਣ ਦਾ ਐਲਾਨ ਕੀਤਾ ਹੈ। ਕੰਪਨੀ ਹਰ ਮਾਡਲ ਤੇ ਕਰੀਬ ਪੰਜ ਪ੍ਰਤੀਸ਼ਤ ਤਕ ਕੀਮਤ ਵਧਾ ਸਕਦੀ ਹੈ। ਕੰਪਨੀ ਪਿਛਲੇ ਛੇ ਤੋਂ ਸੱਤ ਮਹੀਨਿਆਂ ਤੋਂ ਯੂਰੋ ਦੇ ਮੁਕਾਬਲੇ ਇੰਡੀਅਨ ਕਰੰਸੀ ਦੇ ਕਮਜ਼ੋਰ ਪੈਣ ਦਾ ਹਵਾਲਾ ਦਿੰਦਿਆਂ ਅਜਿਹਾ ਕਰਨ ਜਾ ਰਹੀ ਹੈ।


ਕੰਪਨੀ ਦਾ ਕਹਿਣਾ ਹੈ ਕਿ ਇਨ੍ਹਾਂ ਸਾਰੇ ਫੈਕਟਰਸ ਦੇ ਕਾਰਨ ਕੰਪਨੀ ਦੀ ਆਪਰੇਸ਼ਨਲ ਕੌਸਟ 'ਚ ਇਜ਼ਾਫਾ ਹੋਇਆ ਹੈ। ਜਿਸ ਨਾਲ ਮਾਡਲ ਦੀ ਰੇਂਜ ਦੇ ਐਕਸ-ਸ਼ੋਅਰੂਮ ਨੂੰ ਰੀਵਾਈਜ਼ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਇਕ ਸਥਾਈ ਤੇ ਮੌਲਿਕ ਰੂਪ ਤੋਂ ਮਜ਼ਬੂਤ ਕਾਰੋਬਾਰ ਦਾ ਨਿਰਮਾਣ ਜਾਰੀ ਰੱਖਣ ਲਈ ਅਜਿਹਾ ਕੀਤਾ ਜਾ ਰਿਹਾ ਹੈ।

ਇਨ੍ਹਾਂ ਮੌਡਲਸ ਦੀ ਇਹ ਹੋਵੇਗੀ ਕੀਮਤ

C 200- 49.50 ਲੱਖ C 220d- 51.50 ਲੱਖ
E 200- 67.50 ਲੱਖ E 220- 68.50 ਲੱਖ
GLC 200- 56 ਲੱਖ GLC 220- 61.5 ਲੱਖ
GLE 450 4M LWB- 93 ਲੱਖ GLE 300 d 4M LWB- 77.50 ਲੱਖ
GLS 450 4M- 1.05 ਕਰੋੜ

AMG GLE 53 Coupe- 1.30 ਕਰੋੜ
AMG C 63 Coupe- 1.40 ਕਰੋੜ
AMG GT 4 Door Coupe- 2.60 ਕਰੋੜ

Car loan Information:

Calculate Car Loan EMI