ਤਨਮਨਜੀਤ ਢੇਸੀ ਨੇ ਇਹ ਵੀ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਸਬੰਧੀ 100 ਦੇ ਕਰੀਬ ਐਮਪੀਜ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਲਿੱਖ ਚੁੱਕੇ ਹਨ।ਉਨ੍ਹਾਂ ਨੇ ਕਿਸਾਨਾਂ ਤੇ ਦਿੱਲੀ ਕੂਚ ਦੌਰਾਨ ਵਰਤੇ ਗਏ ਬਲ ਦੀ ਵੀ ਅਲੋਚਨ ਕੀਤੀ।ਢੇਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਮਸਲੇ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।ਢੇਸੀ ਨੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਨੇ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਬੌਰਿਸ ਜੌਨਸਨ ਨੂੰ ਮੁੱਖ ਮਹਿਮਾਨ ਵਜੋਂ ਸੱਧਾ ਭੇਜਿਆ ਸੀ ਪਰ ਕੋਰੋਨਾ ਖਤਰੇ ਨੂੰ ਵੇਖਦੇ ਹੋਏ ਜੌਨਸਨ ਨੇ ਇਸ ਦੌਰੇ ਨੂੰ ਰੱਦ ਕਰ ਦਿੱਤਾ।