ਚੰਡੀਗੜ੍ਹ: ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਫੇਕ ਨਿਊਜ਼ ਦਾ ਰੁਝਾਨ ਕਾਫ਼ੀ ਵਧ ਗਿਆ ਹੈ। ਇੱਕ ਵੈੱਬਸਾਈਟ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਪ੍ਰਧਾਨ ਮੰਤਰੀ ਯੋਜਨਾ' ਦੇ ਤਹਿਤ ਕੋਈ ਵੀ ਖਪਤਕਾਰ 1-2 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਅਰਜ਼ੀ ਦੇ ਸਕਦਾ ਹੈ।


 


ਹਾਲਾਂਕਿ, ਜਦੋਂ ਇਸ ਖ਼ਬਰ ਦੇ ਤੱਥਾਂ ਦੀ ਜਾਂਚ ਕੀਤੀ ਗਈ, ਤਾਂ ਇਹ ਦਾਅਵਾ ਨਕਲੀ ਸਾਬਤ ਹੋਇਆ। ਸਰਕਾਰ ਵੱਲੋਂ ਅਜਿਹੀ ਕੋਈ ਯੋਜਨਾ ਸ਼ੁਰੂ ਨਹੀਂ ਕੀਤੀ ਗਈ। ਪੀਆਈਬੀ ਫੈਕਟ ਚੈੱਕ ਦੀ ਤਰਫੋਂ, ਵੈੱਬਸਾਈਟ ਦੇ ਇਸ ਦਾਅਵੇ ਨੂੰ ਜਾਅਲੀ ਕਿਹਾ ਗਿਆ।



ਪੀਆਈਬੀ ਫੈਕਟ ਚੈੱਕ ਦੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, 'ਇੱਕ ਵੈਬਸਾਈਟ 'ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ 'ਪ੍ਰਧਾਨ ਮੰਤਰੀ ਯੋਜਨਾ' ਦੇ ਤਹਿਤ ਇੱਕ ਖਪਤਕਾਰ 1-2 ਲੱਖ ਰੁਪਏ ਤੱਕ ਦੇ ਕਰਜ਼ੇ ਲਈ ਅਪਲਾਈ ਕਰ ਸਕਦਾ ਹੈ। ਹਾਲਾਂਕਿ ਇਹ ਵੈੱਬਸਾਈਟ ਜਾਅਲੀ ਹੈ। ਕੇਂਦਰ ਸਰਕਾਰ ਦੁਆਰਾ 'ਪ੍ਰਧਾਨ ਮੰਤਰੀ ਯੋਜਨਾ ਲੋਨ' ਵਰਗੀ ਕੋਈ ਵੈਬਸਾਈਟ ਨਹੀਂ ਚੱਲ ਰਹੀ ਹੈ।