ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨਿਜ਼ਾਮੂਦੀਨ ‘ਚ ਤਬਲੀਗੀ ਜਮਾਤ ਦੇ ਮਰਕਾਜ਼ ਦੇ ਮੁਖੀ ਮੌਲਾਨਾ ਸਾਦ ਕੰਢਾਲਵੀ ਖਿਲਾਫ ਮਨੀ ਲਾਂਡਰਿੰਗ ਦੇ ਮਾਮਲੇ ‘ਚ ਕੇਸ ਦਾਇਰ ਕੀਤਾ ਹੈ। ਇਹ ਐਫਆਈਆਰ ਦਿੱਲੀ ਪੁਲਿਸ ਦੀ ਐਫਆਈਆਰ ‘ਤੇ ਅਧਾਰਤ ਹੈ। ਈਡੀ ਜਲਦ ਹੀ ਮੌਲਾਨਾ ਸਾਦ ਤੋਂ ਇਲਾਵਾ ਹੋਰ ਲੋਕਾਂ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕਰੇਗੀ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ।


ਦੱਸ ਦੇਈਏ ਕਿ ਨਿਜ਼ਾਮੂਦੀਨ ਦੇ ਖੇਤਰ ‘ਚ ਰਹਿਣ ਵਾਲੇ ਬਹੁਤ ਸਾਰੇ ਜਮਾਤੀਆਂ ਦਾ ਕੋਰੋਨਾ ਟੈਸਟ ਪੌਜ਼ੇਟਿਵ ਆਇਆ ਸੀ, ਜਿਸ ਤੋਂ ਬਾਅਦ ਹਲਚਲ ਮਚ ਗਈ। ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਮੌਲਾਨਾ ਸਾਦ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ। ਮੌਲਾਨਾ ਸਾਦ ਇਸ ਸਮੇਂ ਕਿਸੇ ਅਣਜਾਣ ਥਾਂ ‘ਤੇ ਕੁਆਰੰਟੀਨ ‘ਚ ਹੈ।

ਕ੍ਰਾਈਮ ਬ੍ਰਾਂਚ ਨੇ ਇਸ ਗੱਲ ਦਾ ਖੁਲਾਸਾ ਕੀਤਾ:

ਇਸ ਤੋਂ ਪਹਿਲਾਂ ਅੱਜ ਕ੍ਰਾਈਮ ਬ੍ਰਾਂਚ ਨੇ ਖੁਲਾਸਾ ਕੀਤਾ ਸੀ ਕਿ ਮਰਕਾਜ਼ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੌਲਾਨਾ ਸਾਦ ਦੇ ਦਿੱਲੀ ਬੈਂਕ ਖਾਤੇ ‘ਚ ਵਿਦੇਸ਼ ਤੋਂ ਪੈਸਿਆਂ ਦਾ ਪ੍ਰਵਾਹ ਅਚਾਨਕ ਵੱਧ ਗਿਆ ਸੀ। ਜਿਸ ਕਾਰਨ ਨਿਜ਼ਾਮੂਦੀਨ ‘ਚ ਮੌਜੂਦ ਬੈਂਕ ਦੇ ਅਧਿਕਾਰੀਆਂ ਨੇ ਮੌਲਾਨਾ ਸਾਦ ਦੇ ਚਾਰਟਰਡ ਅਕਾਉਂਟੈਂਟ ਨੂੰ ਬੁਲਾਇਆ ਸੀ ਅਤੇ ਪੁੱਛਿਆ ਸੀ ਕਿ ਅਚਾਨਕ ਇਸ ਬੈਂਕ ਖਾਤੇ ‘ਚ ਇੰਨੇ ਪੈਸੇ ਕਿਵੇਂ ਮਿਲ ਰਹੇ ਹਨ? ਇਸ ਪੈਸੇ ਦਾ ਸਰੋਤ ਕੀ ਹੈ? ਆਖਰਕਾਰ, ਉਹ ਲੋਕ ਕੌਣ ਹਨ ਜੋ ਪੈਸਾ ਪਾ ਰਹੇ ਹਨ ਅਤੇ ਕਿਸ ਉਦੇਸ਼ ਲਈ? ਬੈਂਕ ਨੇ ਚਾਰਟਰਡ ਅਕਾਉਂਟੈਂਟ ਤੋਂ ਇਨ੍ਹਾਂ ਸਾਰੇ ਸਵਾਲਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਮੰਗੀ ਸੀ।

ਇਸੇ ਕਾਰਨ ਕਰਾਈਮ ਬ੍ਰਾਂਚ ਦੀ ਟੀਮ ਨੇ ਮਰਕਾਜ਼ ‘ਚ ਫੰਡਿੰਗ ਦੇ ਹਵਾਲਾ ਕੁਨੈਕਸ਼ਨ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।