ਚੰਡੀਗੜ੍ਹ: ਕੋਰੋਨਾਵਾਇਰਸ ਕਾਰਨ ਲੱਗੇ ਕਰਫਿਊ ਦੌਰਾਨ ਲੋਕ ਆਪਣੇ ਘਰਾਂ ਤੋਂ ਬਾਹਰ ਸਿਰਫ ਜ਼ਰੂਰੀ ਚੀਜ਼ਾਂ ਜਾਂ ਦਵਾਈਆਂ ਖਰੀਦਣ ਹੀ ਜਾ ਸਕਦੇ ਹਨ।ਪਰ ਪੰਜਾਬ ਪੁਲਿਸ ਹਮੇਸ਼ਾਂ ਇਹ ਆਮ ਸਪੱਸ਼ਟੀਕਰਨ ਨਹੀਂ ਸੁਣਦੀ। ਨਤੀਜਾ, ਤਾਲਾਬੰਦੀ ਨੂੰ ਲਾਗੂ ਕਰਨ ਲਈ ਲਗਾਏ ਗਏ ਕਰਫਿਊ ਦੀ ਉਲੰਘਣਾ ਕਰਨ ਲਈ ਹੁਣ ਤੱਕ 8,269 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ।


ਇਸ ਤੋਂ ਇਲਾਵਾ, ਪੰਜਾਬ ਪੁਲਿਸ ਨੇ ਕਰਫਿਊ ਉਲੰਘਣਾ ਕਰਨ ਵਾਲੇ 13,000 ਲੋਕਾਂ ਨੂੰ ਕੁਝ ਘੰਟਿਆਂ ਲਈ ਸਟੇਡੀਅ 'ਚ ਬਣਾਈ “ਓਪਨ ਜੇਲ੍ਹਾਂ” ਵਿੱਚ ਨਜ਼ਰਬੰਦ ਕੀਤਾ। ਇੱਕ ਅਧਿਕਾਰੀ ਨੇ ਦੱਸਿਆ ਕਿ ਲਗਭਗ 3,600 ਵਾਹਨ ਜ਼ਬਤ ਕੀਤੇ ਗਏ ਹਨ।ਪੁਲਿਸ ਨੇ ਦੱਸਿਆ ਕਿ ਕੁੱਲ ਮਿਲਾ ਕੇ 5,672 ਐਫਆਈਆਰ ਦਰਜ ਕੀਤੀਆਂ ਗਈਆਂ ਹਨ।

ਇਸ ਹਫ਼ਤੇ ਕਣਕ ਦੀ ਖਰੀਦ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਬਾਅਦ 45,000 ਤੋਂ ਵੱਧ ਪੰਜਾਬ ਪੁਲਿਸ ਕਰਮਚਾਰੀ ਤਾਲਾਬੰਦੀ ਦੌਰਾਨ ਡਿਊਟੀ ਤੇ ਤੈਨਾਤ ਹਨ।
ਪੰਜਾਬ ਪੁਲਿਸ ਦੇ ਡਾਟਾ ਅਨੁਸਾਰ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਈਆਂ ਹਨ (891), ਇਸ ਤੋਂ ਬਾਅਦ ਮੁਹਾਲੀ (559), ਤਰਨਤਾਰਨ (534), ਫਾਜ਼ਿਲਕਾ (488) ਅਤੇ ਹੁਸ਼ਿਆਰਪੁਰ (460)।

ਭਾਰਤੀ ਦੰਡਾਵਲੀ ਦੀ ਧਾਰਾ 188 (ਜਨਤਕ ਸੇਵਕ ਵਲੋਂ ਦਿੱਤੇ ਗਏ ਹੁਕਮਾਂ ਦੀ ਅਣਆਗਿਆਕਾਰੀ), ਬਿਪਤਾ ਪ੍ਰਬੰਧਨ ਐਕਟ ਅਤੇ ਮਹਾਮਾਰੀ ਰੋਗ ਐਕਟ ਦੇ ਤਹਿਤ ਕੇਸ ਦਰਜ ਕੀਤੇ ਗਏ ਹਨ।