ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਵਧਦੇ ਪਾਸਾਰ ਨੂੰ ਦੇਖਦਿਆਂ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਹੀ ਕੰਮ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਵਿਦਿਆਰਥੀਆਂ ਨੂੰ ਵੀ ਸਕੂਲਾਂ ਵੱਲੋਂ ਆਨਲਾਇਨ ਪੜ੍ਹਾਉਣ ਦਾ ਸਿਲਸਿਲਾ ਜਾਰੀ ਹੈ। ਅਜਿਹੇ ਚ ਸਕੂਲਾਂ ਵੱਲੋਂ ਬੱਚਿਆਂ ਨੂੰ ਪੜ੍ਹਾਉਣ ਲਈ ਤੇ ਕੰਪਨੀ ਅਧਿਕਾਰੀਆਂ ਵੱਲੋਂ ਆਪਣੇ ਸਹਿਯੋਗੀਆਂ ਨਾਲ ਮੀਟਿੰਗਾਂ ਲਈ ਵੀਡੀਓ ਐਪ ਜ਼ੂਮ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਐਪ ਦੀ ਖ਼ਾਸੀਅਤ ਇਹ ਹੈ ਕਿ ਇਕੋ ਵੇਲੇ ਕਈ ਲੋਕ ਵੀਡੀਓ ਕਾਲ ਰਾਹੀਂ ਜੁੜ ਸਕਦੇ ਹਨ। ਪਰ ਹੁਣ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਸ ਐਪ ਜ਼ਰੀਏ ਕਿਸੇ ਦੀ ਵੀ ਨਿੱਜਤਾ ਖਤਰੇ 'ਚ ਹੋ ਸਕਦੀ ਹੈ


ਮੰਤਰਾਲੇ ਨੇ ਆਪਣੀ ਐਡਵਾਇਜ਼ਰੀ 'ਚ ਕਿਹਾ ਕਿ ਵੀਡੀਓ ਕਾਲਿੰਗ ਲਈ ਇਸ ਐਪ ਦਾ ਇਸਤੇਮਾਲ ਸੁਰੱਖਿਅਤ ਨਹੀਂ ਹੈ। ਇਸਦੀ ਵਰਤੋਂ ਸਾਵਧਾਨੀ ਨਾਲ ਕੀਤੀ ਜਾਵੇ। ਭਾਰਤ 'ਚ ਨਿੱਜੀ ਕੰਪਨੀਆਂ ਵੱਡੇ ਪੱਧਰ 'ਤੇ ਇਸ ਐਪ ਦੀ ਵਰਤੋਂ ਕਰ ਰਹੀਆਂ ਹਨ। ਇੱਥੋਂ ਤਕ ਕਿ ਸਕੂਲਾਂ 'ਚ ਵੀ ਬੱਚਿਆਂ ਨੂੰ ਪੜ੍ਹਾਉਣ ਲਈ ਇਸ ਐਪ ਦੀ ਵਰਤੋਂ ਕੀਤੀ ਜਾਣ ਲੱਗੀ ਹੈ।


ਜ਼ੂਮ ਐਪ 'ਤੇ ਯੂਜ਼ਰ ਦੀ ਨਿੱਜੀ ਜਾਣਕਾਰੀ 'ਚ ਦਖ਼ਲ ਦੇਣ ਅਤੇ ਡਾਟਾ ਚੋਰੀ ਕਰਨ ਜਿਹੇ ਇਲਜ਼ਾਮ ਲੱਗੇ ਸਨ। ਹਾਲ ਹੀ 'ਚ ਇਕ ਰਿਪੋਰਟ ਵੀ ਆਈ ਸੀ ਕਿ ਜ਼ੂਮ ਯੂਜ਼ਰਸ ਦੀ ਡਿਟੇਲ ਵੇਚੀ ਜਾ ਰਹੀ ਹੈ। ਯੂਜ਼ਰਸ ਡਿਟੇਲ 'ਚ ਪਰਸਨਲ ਮੀਟੰਗ ਯੂਆਰਐਲ ਤੋਂ ਲੈਕੇ ਈਮੇਲ ਐਡਰੈੱਸ ਤੇ ਪਾਸਵਰਡ ਵੀ ਸ਼ਾਮਲ ਸਨ।


Education Loan Information:

Calculate Education Loan EMI