ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਵਿੱਚ ਕੋਰੋਨਾ ਪੀੜਤ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇੱਥੋਂ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਦਾ 60 ਸਾਲਾ ਮ੍ਰਿਤਕ ਬਜ਼ੁਰਗ ਦਾ ਕੁਝ ਸਮਾਂ ਪਹਿਲਾ ਤੋਂ ਇਲਾਜ ਗੁਰਦਾਸਪੁਰ ਚੱਲ ਰਿਹਾ ਸੀ। ਹਾਲਤ ਗੰਭੀਰ ਹੋਣ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ‘ਚ ਸ਼ਿਫਟ ਕੀਤਾ ਗਿਆ। ਫਿਲਹਾਲ ਕੋਰੋਨਾ ਪੀੜਤ ਮਰੀਜ਼ ਦੀ ਮੌਤ ਤੋਂ ਬਾਅਦ ਰਾਹਤ ਦੀ ਖ਼ਬਰ ਇਹ ਹੈ ਕਿ ਜ਼ਿਲ੍ਹੇ ਅੰਦਰ ਹੁਣ ਹੋਰ ਕੋਈ ਵੀ ਕੋਰੋਨਾ ਪੀੜਤ ਨਹੀਂ।
ਉੱਥੇ ਦੂਜੇ ਪਾਸੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਰਿਸਕ ਨਾ ਲੈਂਦਿਆਂ ਹੋਇਆਂ ਬੀਤੀ 14 ਅਪ੍ਰੈਲ ਤੋਂ ਪਿੰਡ ਭੈਣੀ ਪਸਵਾਲ ਸਣੇ ਆਸਪਾਸ ਦੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਸੀ ਤੇ ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਰੈਪਿਡ ਟੀਮਾਂ ਵੱਲੋਂ ਇਲਾਕਾ ਵਾਸੀਆਂ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਸੀ।
ਸਿਹਤ ਵਿਭਾਗ ਵੱਲੋਂ ਕੋਰੋਨਾ ਦੇ ਸਬੰਧ ‘ਚ ਕੁੱਲ 105 ਸ਼ੱਕੀ ਮਰੀਜ਼ਾਂ ਦੇ ਸੈਂਪਲ ਲਏ ਗਏ ਜਿਨ੍ਹਾਂ ਚੋਂ ਹੁਣ ਤੱਕ 91 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਤੇ 13 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਨ੍ਹਾਂ 105 ਮਰੀਜ਼ਾਂ ਵਿੱਚੋਂ ਭੈਣੀ ਪਸਵਾਲ ਦਾ 60 ਸਾਲਾ ਬਜ਼ੁਰਗ ਅਜਿਹਾ ਇਕੱਲਾ ਮਰੀਜ਼ ਸੀ ਜਿਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਸੀ।
ਫਿਲਹਾਲ ਕੋਰੋਨਾ ਪੀੜਤ ਬਜ਼ੁਰਗ ਦੀ ਮੌਤ ਨਾਲ ਪਰਿਵਾਰ ਤੇ ਮ੍ਰਿਤਕ ਦੇ ਸਕੇ-ਸਬੰਧੀ ਦੁਖੀ ਹਨ ਪਰ ਇਸ ਘਟਨਾ ਤੋਂ ਬਾਅਦ ਜ਼ਿਲ੍ਹਾ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਅੰਦਰ ਇਕੱਲੇ ਕੋਰੋਨਾ ਪੀੜਤ ਵਿਅਕਤੀ ਦੀ ਮੌਤ ਤੋਂ ਬਾਅਦ ਜ਼ਿਲ੍ਹਾ ਗੁਰਦਾਸਪੁਰ ਮੁੜ ਤੋਂ ਕੋਰੋਨਾ ਮਰੀਜ਼ਾਂ ਦੇ ਲਿਹਾਜ਼ ਨਾਲ ਜ਼ੀਰੋ ਅੰਕੜੇ ‘ਤੇ ਆ ਗਈ ਹੈ।
ਗੁਰਦਾਸਪੁਰ 'ਚ ਕੋਰੋਨਾ ਨੇ ਲਈ ਬਜੁਰਗ ਦੀ ਜਾਨ, ਹੁਣ ਜ਼ਿਲ੍ਹੇ 'ਚ ਕੋਈ ਪੀੜਤ ਨਹੀਂ
ਏਬੀਪੀ ਸਾਂਝਾ
Updated at:
16 Apr 2020 03:29 PM (IST)
ਜ਼ਿਲ੍ਹਾ ਗੁਰਦਾਸਪੁਰ ਵਿੱਚ ਕੋਰੋਨਾ ਪੀੜਤ ਬਜ਼ੁਰਗ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਇੱਥੋਂ ਦੇ ਕਸਬਾ ਕਾਹਨੂੰਵਾਨ ਦੇ ਪਿੰਡ ਭੈਣੀ ਪਸਵਾਲ ਦਾ 60 ਸਾਲਾ ਮ੍ਰਿਤਕ ਬਜ਼ੁਰਗ ਦਾ ਕੁਝ ਸਮਾਂ ਪਹਿਲਾ ਤੋਂ ਇਲਾਜ ਗੁਰਦਾਸਪੁਰ ਚੱਲ ਰਿਹਾ ਸੀ।
- - - - - - - - - Advertisement - - - - - - - - -