ਹੁਸ਼ਿਆਰਪੁਰ: ਸਥਾਨਕ ਸਿਵਲ ਹਸਪਤਾਲ ਦੇ ਕੁਆਰੰਟੀਨ (Quarantine) ਵਾਰਡ ਵਿੱਚ ਦਾਖਲ ਵਿਅਕਤੀ ਬੁੱਧਵਾਰ ਦੀ ਰਾਤ ਨੂੰ ਖਿੜਕੀ ਤੇ ਲੱਗੀ ਫਾਈਬਰ ਸ਼ੀਟ ਤੋੜ ਕੇ ਫਰਾਰ ਹੋ ਗਿਆ। ਉਹ ਹਿਮਾਚਲ ਦੇ ਨਾਗਰੋਟਾ ਦਾ ਵਸਨੀਕ ਸੀ।



ਯੂਸਫ਼ ਖਾਨ ਨੂੰ ਕੁਝ ਦਿਨ ਪਹਿਲਾਂ ਪੁਲਿਸ ਨੇ ਦਸੂਹਾ ਰੇਲਵੇ ਸਟੇਸ਼ਨ ਨੇੜਿਓਂ ਲਿਆਂਦਾ ਸੀ। ਸੂਤਰਾਂ ਮੁਤਾਬਕ ਉਹ ਹਿਮਾਚਲ ਪਰਤਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਸਰਹੱਦ ਸੀਲ ਹੋਣ ਕਾਰਨ ਉਹ ਇੱਥੇ ਫਸਿਆ ਹੋਇਆ ਸੀ।ਇਸ ਕਾਰਨ ਉਹ ਦਸੂਹਾ ਰੇਲਵੇ ਸਟੇਸ਼ਨ ਨੇੜੇ ਸਮਾਂ ਬਤੀਤ ਕਰ ਰਿਹਾ ਸੀ। ਖੇਤਰ ਵਿੱਚ ਘੁੰਮਦੇ ਹੋਏ, ਉਹ ਸਥਾਨਕ ਲੋਕਾਂ ਵਲੋਂ ਵੇਖਿਆ ਗਿਆ, ਜਿਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ।



ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤੇ ਉਸ ਨੂੰ ਹਸਪਤਾਲ ਲਿਆਂਦਾ। ਹਸਪਤਾਲ ਵਿੱਚ, ਉਸ ਨੂੰ ਅਲੱਗ-ਥਲੱਗ ਵਾਰਡ 'ਚ ਰੱਖਿਆ ਗਿਆ ਸੀ। ਉਸ 'ਚ ਹਾਲੇ ਤੱਕ ਕੋਰੋਨਾ ਦੀ ਲਾਗ ਦੇ ਕੋਈ ਸੰਕੇਤ ਨਹੀਂ ਮਿਲੇ ਹਨ। ਬੁੱਧਵਾਰ ਨੂੰ ਉਸ ਦਾ ਸੈਂਪਲ ਜਾਂਚ ਲਈ ਭੇਜਿਆ ਗਿਆ ਸੀ। ਪਰ ਬੀਤੀ ਰਾਤ ਨੂੰ ਉਹ ਕੁਆਰੰਟੀਨ ਵਾਰਡ ਵਿੱਚੋਂ ਖਿੜਕੀ ਤੋੜ ਕੇ ਫਰਾਰ ਹੋ ਗਿਆ। ਉਸ ਦਾ ਮੋਬਾਈਲ ਲੋਕੇਸ਼ਨ ਨਾਗਰੋਟਾ ਦਾ ਪਤਾ ਦਸ ਰਹੀ ਹੈ।



ਇਸੇ ਦੌਰਾਨ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਨੇ ਟਵੀਟ ਕਰਕੇ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਪਿਛਲੇ 14 ਦਿਨਾਂ ਤੋਂ ਕੋਰੋਨਾਵਾਇਰਸ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ।