ਪਵਨਪ੍ਰੀਤ ਕੌਰ 


ਚੰਡੀਗੜ੍ਹ: ਪੰਜਾਬ 'ਚ ਪੰਜ ਹੋਰ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਸ ਦੇ ਨਾਲ ਸੂਬੇ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਕੁਲ ਗਿਣਤੀ 191 ਤੱਕ ਪਹੁੰਚ ਗਈ ਹੈ। ਪੰਜ ਨਵੇਂ ਸਕਾਰਾਤਮਕ ਮਰੀਜ਼ਾਂ ਵਿੱਚ ਤਿੰਨ ਪਟਿਆਲੇ ਅਤੇ ਦੋ ਪਠਾਨਕੋਟ ਦੇ ਸ਼ਾਮਲ ਹਨ। ਮੰਗਲਵਾਰ ਨੂੰ ਪਟਿਆਲਾ 'ਚ ਸਕਾਰਾਤਮਕ ਪਾਈ ਗਈ ਸ਼ਿਵ ਸੈਨਾ ਹਿੰਦੁਸਤਾਨ ਦੇ ਵਪਾਰ ਮੰਡਲ ਦੀ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਅਤੇ ਦੋ ਪੁੱਤਰਾਂ ਦੀ ਰਿਪੋਰਟ ਸਕਾਰਾਤਮਕ ਆਈ ਹੈ। ਜ਼ਿਲ੍ਹੇ ਵਿੱਚ ਹੁਣ ਛੇ ਕੇਸ ਪੌਜੇਟਿਵ ਆਏ ਹਨ।

ਸੂਬੇ 'ਚ ਬੁੱਧਵਾਰ ਨੂੰ ਕੋਰੋਨਾ ਦੇ ਚਾਰ ਸਕਾਰਾਤਮਕ ਮਾਮਲੇ ਸਾਹਮਣੇ ਆਏ ਹਨ। ਚਾਰ ਮਰੀਜ਼ਾਂ ਵਿਚੋਂ ਇਕ ਕੋਰੋਨਾ ਨਾਲ ਪ੍ਰਭਾਵਿਤ ਜਮਾਤੀ ਦਾ  ਕਰੀਬੀ ਹੈ, ਜੋ ਸੰਗਰੂਰ ਜ਼ਿਲੇ ‘ਚ ਦਿੱਲੀ ਤੋਂ ਵਾਪਸ ਆਇਆ ਸੀ। ਇਸ ਦੇ ਨਾਲ ਹੀ ਹੋਰ ਤਿੰਨ ਕੇਸ ਮੰਗਲਵਾਰ ਨੂੰ ਪਟਿਆਲਾ ਦੇ ਸਫਾਬਾਦੀ ‘ਚ ਪਾਏ ਗਏ ਹਨ। ਸੂਬੇ ‘ਚ ਕੋਰੋਨਾਵਾਇਰਸ ਕਾਰਨ ਹੁਣ ਤਕ 13 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦੋਂਕਿ 27 ਲੋਕ ਇਸ ਮਹਾਂਮਾਰੀ ਤੋਂ ਠੀਕ  ਵੀ ਹੋਏ ਹਨ।

ਕਿੱਥੇ ਕਿੰਨੀਆਂ ਮੌਤਾਂ?

ਸਿਹਤ ਵਿਭਾਗ ਵੱਲੋਂ ਜਾਰੀ ਜ਼ਿਲਾ-ਪੱਖੀ ਕੋਰੋਨਾ ਮਰੀਜ਼ਾਂ ਦੇ ਅੰਕੜਿਆਂ ਅਨੁਸਾਰ ਮੁਹਾਲੀ ਜ਼ਿਲ੍ਹਾ ਕੁੱਲ 56 ਮਰੀਜ਼ਾਂ ਨਾਲ ਸੂਬੇ ਦਾ ਸਭ ਤੋਂ ਵੱਡਾ ਕੇਂਦਰ ਬਣਿਆ ਹੋਇਆ ਹੈ। ਮੁਹਾਲੀ ਵਿੱਚ ਹੀ 2 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਠੀਕ ਹੋ ਗਏ ਹਨ। ਜਲੰਧਰ ‘ਚ ਹੁਣ ਤੱਕ ਕੁੱਲ 25 ਕੇਸਾਂ ਦੀ ਪੁਸ਼ਟੀ ਹੋ ​​ਚੁੱਕੀ ਹੈ ਜਿਸ ਵਿੱਚ 2 ਮੌਤਾਂ ਅਤੇ 4 ਮਰੀਜ਼ ਠੀਕ ਹੋ ਗਏ ਹਨ।

ਪਠਾਨਕੋਟ ‘ਚ 22 ਮਰੀਜ਼ਾਂ ‘ਚੋਂ ਇੱਕ ਦੀ ਮੌਤ ਹੋ ਗਈ ਹੈ। ਨਵਾਂਸ਼ਹਿਰ ਦੇ 19 ਮਰੀਜ਼ਾਂ ‘ਚੋਂ ਇਕ ਦੀ ਮੌਤ ਹੋ ਗਈ ਅਤੇ 15 ਲੋਕ ਠੀਕ ਹੋ ਗਏ ਹਨ। ਅੰਮ੍ਰਿਤਸਰ ਦੇ 11 ਮਰੀਜ਼ਾਂ ਵਿਚੋਂ 2 ਦੀ ਮੌਤ ਹੋ ਗਈ, ਲੁਧਿਆਣਾ ਦੇ 11 ਮਰੀਜ਼ਾਂ ‘ਚੋਂ 2 ਦੀ ਮੌਤ ਅਤੇ ਇਕ ਵਿਅਕਤੀ ਠੀਕ ਹੋ ਗਿਆ। ਹੁਸ਼ਿਆਰਪੁਰ ਵਿੱਚ 7 ਵਿੱਚੋਂ 1 ਮਰੀਜ਼ਾਂ ਦੀ ਮੌਤ ਹੋ ਗਈ ਅਤੇ 2 ਵਿਅਕਤੀ ਠੀਕ ਹੋ ਗਏ।

ਇਹ ਵੀ ਪੜ੍ਹੋ:

ਚੰਡੀਗੜ੍ਹ ਤੇ ਮੁਹਾਲੀ ‘ਤੇ ਲੱਗਿਆ ਸਖ਼ਤ ਪਹਿਰਾ, ਹੁਣ ਅੱਗੇ ਕੀ ਹੋਏਗਾ?

ਲੌਕਡਾਊਨ 'ਚ ਘਰ ਬੈਠੇ ਹੋ ਰਹੇ ਹਨ ਪਾਰਟਨਰ ਨਾਲ ਝਗੜੇ, ਤਾਂ ਇਹ ਗੱਲਾਂ ਜ਼ਰੂਰ ਪੜ੍ਹੋ