ਚੰਡੀਗੜ੍ਹ: ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ 170 ਜ਼ਿਲ੍ਹਿਆਂ ਨੂੰ ਰੈੱਡ ਜ਼ੋਨ ਐਲਾਨ ਦਿੱਤਾ ਹੈ। ਰੈੱਡ ਜ਼ੋਨ ਉਹ ਏਰੀਆ ਹੈ, ਜਿਥੇ ਕੋਰੋਨਾ ਸੰਕਰਮਣ ਦੇ ਸਭ ਤੋਂ ਵੱਧ ਮਾਮਲੇ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ਵਿੱਚ ਪਾ ਦਿੱਤਾ ਹੈ। ਨਾਲ ਹੀ ਇਸ ਸ਼ਹਿਰ ਨੂੰ ਕੋਰੋਨਾ ਦਾ ਇੱਕ ਹੌਟਸਪੌਟ ਘੋਸ਼ਿਤ ਕੀਤਾ ਗਿਆ ਹੈ। ਹੁਣ ਸ਼ਹਿਰ ਸਖ਼ਤ ਪਹਿਰਾ ਲਗੇਗਾ। ਇੰਨਾ ਹੀ ਨਹੀਂ 20 ਅਪ੍ਰੈਲ ਤੋਂ ਬਾਅਦ ਨਾਗਰਿਕਾਂ ਨੂੰ ਕੋਈ ਛੋਟ ਨਹੀਂ ਮਿਲੇਗੀ। ਹਾਲਾਂਕਿ ਸਵੇਰੇ 11 ਤੋਂ 3 ਵਜੇ ਦੇ ਵਿਚਕਾਰ ਲੋਕ ਪੈਦਲ ਹੀ ਖਰੀਦਦਾਰੀ ਕਰਨ ਜਾ ਰਹੇ ਹਨ। ਅੱਗੇ ਵੀ ਇਹ ਛੂਟ ਜਾਰੀ ਰਹੇਗੀ।
ਹੁਣ ਕੇਂਦਰ ਸਰਕਾਰ ਸ਼ਹਿਰ ਦੀ ਸਥਿਤੀ ਦੀ ਰੋਜ਼ਾਨਾ ਨਿਗਰਾਨੀ ਕਰੇਗੀ ਅਤੇ ਜੇਕਰ ਅਗਲੇ 14 ਦਿਨਾਂ ਤੱਕ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਸ਼ਹਿਰ ਨੂੰ ਓਰੇਂਜ ਜ਼ੋਨ ਐਲਾਨ ਦਿੱਤਾ ਜਾਵੇਗਾ। ਇਸ ਤੋਂ ਬਾਅਦ ਸ਼ਹਿਰ ਵਾਸੀਆਂ ਨੂੰ ਕੁਝ ਢਿੱਲ ਦਿੱਤੀ ਜਾ ਸਕਦੀ ਹੈ। ਇਸ ਤੋਂ ਬਾਅਦ ਇਸ 'ਤੇ 14 ਦਿਨਾਂ ਲਈ ਦੁਬਾਰਾ ਨਿਗਰਾਨੀ ਰੱਖੀ ਜਾਵੇਗੀ ਅਤੇ ਜੇਕਰ ਇਸ ‘ਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਤਾਂ ਸ਼ਹਿਰ ਨੂੰ ਗ੍ਰੀਨ ਜ਼ੋਨ ਐਲਾਨ ਦਿੱਤਾ ਜਾਵੇਗਾ।
ਕਿਉਂ ਕੀਤਾ ਰੈੱਡ ਜ਼ੋਨ ਦਾ ਐਲਾਨ?
ਸਭ ਤੋਂ ਖਤਰਨਾਕ ਰੈੱਡ ਜ਼ੋਨ ਹੈ। ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਤਾਂ ਕਿ ਕੋਰੋਨਾ ਟਰਾਂਸਫਰ ਟ੍ਰਾਈਸਿਟੀ ਵਿੱਚ ਨਾ ਫੈਲ ਜਾਵੇ। ਇਸਦਾ ਅਰਥ ਇਹ ਹੈ ਕਿ ਸ਼ਹਿਰ ‘ਚ ਬਹੁਤ ਸਾਰੇ ਲੋਕ ਕੋਰੋਨਾ ਦੀ ਪਕੜ ‘ਚ ਆ ਗਏ ਹਨ ਅਤੇ ਸੰਕਰਮਣ ਦੀ ਹੋਰ ਥਾਵਾਂ 'ਤੇ ਵੱਧਣ ਦੀ ਵਧੇਰੇ ਸੰਭਾਵਨਾ ਹੈ। ਚੰਡੀਗੜ੍ਹ ਪੰਚਕੂਲਾ ਅਤੇ ਮੁਹਾਲੀ ਨਾਲ ਘਿਰਿਆ ਹੋਇਆ ਹੈ। ਪ੍ਰਬੰਧਕ ਵੀ ਕਈ ਵਾਰ ਅਜਿਹਾ ਕਹਿ ਚੁੱਕੇ ਹਨ। ਇਸ ਲਈ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਵੱਲੋਂ ਜਾਰੀ ਕੀਤੇ ਗਏ ਮੂਵਮੈਂਟ ਪਾਸ ਨੂੰ ਘੱਟ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ।
ਚੰਡੀਗੜ੍ਹ ਤੇ ਮੁਹਾਲੀ ‘ਤੇ ਲੱਗਿਆ ਸਖ਼ਤ ਪਹਿਰਾ, ਹੁਣ ਅੱਗੇ ਕੀ ਹੋਏਗਾ?
ਏਬੀਪੀ ਸਾਂਝਾ
Updated at:
16 Apr 2020 06:43 AM (IST)
ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਨੂੰ ਵੀ ਰੈੱਡ ਜ਼ੋਨ ਵਿੱਚ ਪਾ ਦਿੱਤਾ ਹੈ। ਨਾਲ ਹੀ ਇਸ ਸ਼ਹਿਰ ਨੂੰ ਕੋਰੋਨਾ ਦਾ ਇੱਕ ਹੌਟਸਪੌਟ ਘੋਸ਼ਿਤ ਕੀਤਾ ਗਿਆ ਹੈ।
- - - - - - - - - Advertisement - - - - - - - - -