ਸ੍ਰੀਨਗਰ: ਜੰਮੂ-ਕਸ਼ਮੀਰ ਕ੍ਰਿਕਟ ਘੁਟਾਲੇ ਮਾਮਲੇ 'ਚ ਸ਼ਨੀਵਾਰ ਨੂੰ ਇਕ ਵੱਡੀ ਕਾਰਵਾਈ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਨਾਲ ਸਬੰਧਿਤ 2 ਮਕਾਨ, 3 ਪਲਾਟ ਅਤੇ ਇਕ ਹੋਰ ਜਾਇਦਾਦ ਸੀਜ਼ ਕਰ ਦਿੱਤੀ ਹੈ। ਇਸ ਦੀ ਕੁੱਲ ਕੀਮਤ ਬਾਜ਼ਾਰ 'ਚ ਤਕਰੀਬਨ 11.86 ਕਰੋੜ ਰੁਪਏ ਦੱਸੀ ਜਾ ਰਹੀ ਹੈ।



ਇਸ ਤੋਂ ਪਹਿਲਾਂ ਫਰਵਰੀ ਵਿੱਚ ਈਡੀ ਨੇ ਅਹਿਸਾਨ ਅਹਿਮਦ ਮਿਰਜ਼ਾ ਅਤੇ ਮੀਰ ਮਨਜ਼ੂਰ ਗ਼ਜ਼ਾਨਫਰ ਦੀ 2.6 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਸੀ। ਦਰਅਸਲ, ਇਹ ਮਾਮਲਾ ਜੰਮੂ-ਕਸ਼ਮੀਰ ਕ੍ਰਿਕਟ ਸੰਘ ਦੇ 43.69 ਕਰੋੜ ਦੇ ਘੁਟਾਲੇ ਨਾਲ ਸਬੰਧਤ ਹੈ। ਸਾਲ 2005-06 ਤੋਂ ਲੈ ਕੇ 2011-12 ਤੱਕ ਜੰਮੂ-ਕਸ਼ਮੀਰ 'ਚ ਕ੍ਰਿਕਟ ਦੇ ਵਿਕਾਸ ਲਈ J&KCA ਨੂੰ BCCI ਵੱਲੋਂ 94.06 ਕਰੋੜ ਦਾ ਫੰਡ ਅਲਾਟ ਕੀਤਾ ਗਿਆ ਸੀ।

ਕਿਉਂ ਨਹੀਂ ਖੋਲ੍ਹਿਆ ਜਾ ਰਿਹਾ ਕਰਤਾਰਪੁਰ ਲਾਂਘਾ? ਹਰਸਿਮਰਤ ਬਾਦਲ ਨੇ ਖੜ੍ਹੇ ਕੀਤੇ ਸਵਾਲ

ਪਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਜੰਮੂ ਕੇ ਕੇਸੀਏ ਦੇ ਤਤਕਾਲੀ ਰਾਸ਼ਟਰਪਤੀ ਫਾਰੂਕ ਅਬਦੁੱਲਾ ਨੇ ਅਹਿਸਾਨ ਅਹਿਮਦ ਮਿਰਜ਼ਾ ਅਤੇ ਮੀਰ ਮਨਜੂਰ ਗਜਾਨਫਰ ਨਾਲ ਮਿਲ ਕੇ 43.6..69 ਕਰੋੜ ਰੁਪਏ ਦਾ ਘੁਟਾਲਾ ਕੀਤਾ ਅਤੇ ਇਹ ਪੈਸੇ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾ ਕਰਵਾਏ ਜਾਂ ਨਕਦ ਕਢਵਾ ਲਏ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ