ਚੰਡੀਗੜ੍ਹ ਦੇ ਸੈਕਟਰ-26 ਵਿੱਚ ਸਥਿਤ ਬਲਾਈਂਡ ਸਕੂਲ ਦੀ ਵਿਦਿਆਰਥਣ ਨੇ ਉਹ ਕਰਕੇ ਦਿਖਾਇਆ, ਜੋ ਕਿ ਬਹੁਤ ਸਾਰੇ ਲੋਕ ਸੋਚ ਵੀ ਨਹੀਂ ਪਾਉਂਦੇ ਹਨ। ਮਹਿਜ਼ 17 ਸਾਲ ਦੀ ਉਮਰ ਵਿੱਚ ਐਸਿਡ ਅਟੈਕ ਨਾਲ ਝੁਲਸੀ ਇਸ ਬਹਾਦੁਰ ਬੱਚੀ ਨੇ ਮਿਸਾਲ ਕਾਇਮ ਕੀਤੀ ਹੈ, ਇਸ ਨੇ 12ਵੀਂ ਦੀ ਪ੍ਰੀਖਿਆ ਵਿਚੋਂ 95.6 ਫੀਸਦੀ ਅੰਕ ਹਾਸਲ ਕਰਕੇ ਆਪਣੇ ਸਕੂਲ ਦੀ ਟਾਪਰ ਬਣ ਗਈ।

ਕਾਫੀ ਦਾ ਸੁਪਨਾ ਹੈ ਕਿ ਉਹ ਦਿੱਲੀ ਯੂਨੀਵਰਸਿਟੀ ਤੋਂ ਪਾਲੀਟਿਕਲ ਸਾਇੰਸ ਆਨਰਸ ਕਰੇ ਅਤੇ ਬਾਅਦ ਵਿੱਚ IAS ਅਧਿਕਾਰੀ ਬਣੇ। ਉਸ ਦੀ ਕਹਾਣੀ ਸਿਰਫ਼ ਇੱਕ ਵਿਦਿਆਰਥੀ ਦੀ ਸਫਲਤਾ ਦੀ ਕਹਾਣੀ ਨਹੀਂ ਹੈ, ਸਗੋਂ ਸਖ਼ਤ ਮਿਹਨਤ ਅਤੇ ਹਿੰਮਤ ਦੀ ਇੱਕ ਮਿਸਾਲ ਹੈ ਜੋ ਹਰ ਕਿਸੇ ਨੂੰ ਪ੍ਰੇਰਿਤ ਕਰਦੀ ਹੈ।

ਕਾਫੀ ਦੀ ਜ਼ਿੰਦਗੀ ਉਸ ਵੇਲੇ ਬਰਬਾਦ ਹੋ ਗਈ ਸੀ, ਜਦੋਂ ਉਹ ਸਿਰਫ ਤਿੰਨ ਸਾਲ ਦੀ ਸੀ। ਹੋਲੀ ਵਾਲੇ ਦਿਨ ਹਰਿਆਣਾ ਦੇ ਪਿੰਡ ਬੁਢਾਣਾ ਵਿੱਚ ਗੁਆਂਢ ਦੇ ਤਿੰਨ ਲੋਕਾਂ ਨੇ ਸਾੜੇ ਕਰਕੇ ਉਸ ‘ਤੇ ਤੇਜ਼ਾਬ ਸੁੱਟ ਦਿੱਤਾ ਸੀ। ਇਸ ਹਮਲੇ ਵਿੱਚ ਉਸ ਦਾ ਚਿਹਰਾ ਅਤੇ ਹੱਥ ਬੁਰੀ ਤਰ੍ਹਾਂ ਝੁਲਸ ਗਏ ਸਨ ਅਤੇ ਉਸ ਦੀਆਂ ਅੱਖਾਂ ਦੀ ਰੋਸ਼ਨੀ ਵੀ ਪੂਰੀ ਤਰ੍ਹਾਂ ਚਲੀ ਗਈ ਸੀ।

ਪਰ ਕਾਫੀ ਨੇ ਹਾਰ ਨਹੀਂ ਮੰਨੀ ਅਤੇ ਉਸ ਨੂੰ ਆਡੀਓ ਬੁਕਸ ਰਾਹੀਂ ਪੜ੍ਹਾਈ ਜਾਰੀ ਰੱਖੀ। ਦਸਵੀਂ ਜਮਾਤ ਵਿੱਚ ਉਸ ਨੇ 95.2 ਫੀਸਦੀ ਅੰਕ ਹਾਸਲ ਕੀਤੇ ਸਨ ਅਤੇ 12ਵੀਂ ਵਿੱਚ ਉਸ ਨੇ ਖੁਦ ਨੂੰ ਹੋਰ ਵੀ ਵਧੀਆ ਸਾਬਤ ਕੀਤਾ।

ਉਸ ਨੇ ਪੜ੍ਹਾਈ ਪਿੰਡ ਵਿੱਚ ਸ਼ੁਰੂ ਕੀਤੀ ਸੀ ਪਰ ਉਸ ਦੀ ਜ਼ਿੰਦਗੀ ਵਿੱਚ ਮੋੜ ਉਸ ਵੇਲੇ ਆਇਆ ਜਦੋਂ ਛੇਵੀਂ ਜਮਾਤ ਵਿੱਚ ਉਸ ਨੂੰ ਚੰਡੀਗੜ੍ਹ ਦੇ ਬਲਾਈਂਡ ਸਕੂਲ ਵਿੱਚ ਦਾਖਲਾ ਮਿਲਿਆ। ਉਦੋਂ ਤੋਂ ਉਹ ਹਰ ਜਮਾਤ ਵਿੱਚ ਟਾਪ ਕਰਦੀ ਹੈ।

ਕੀ ਕਰਦੇ ਕਾਫੀ ਦੇ ਪਿਤਾ?

ਕਾਫੀ ਦੇ ਪਿਤਾ ਮਿੰਨੀ ਸਕੱਤਰੇਤ, ਚੰਡੀਗੜ੍ਹ ਵਿਖੇ ਠੇਕੇ 'ਤੇ ਚਪੜਾਸੀ ਦਾ ਕੰਮ ਕਰਦੇ ਹਨ। ਉਹ ਆਪਣੀ ਧੀ ਦੀ ਪ੍ਰਾਪਤੀ ਤੋਂ ਬਹੁਤ ਖੁਸ਼ ਹਨ। ਕਾਫ਼ੀ ਨੇ ਦਿੱਲੀ ਯੂਨੀਵਰਸਿਟੀ ਲਈ ਐਂਟਰਸ ਐਗਜ਼ਾਮ ਵੀ ਦਿੱਤਾ ਹੈ ਅਤੇ ਉਸਨੂੰ ਜਲਦੀ ਹੀ ਦਾਖਲਾ ਮਿਲਣ ਦੀ ਉਮੀਦ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI