ਚੰਡੀਗੜ੍ਹ: ਕੈਪਟਨ ਸਰਕਾਰ ਦੋਗਲੀ ਨੀਤੀ 'ਤੇ ਚੱਲ ਰਿਹਾ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਅਜਿਹੀ ਨੀਤੀ ਲਿਆ ਰਹੇ ਹਨ ਜਿਸ ਤਹਿਤ ਮੁਲਾਜ਼ਮ ਆਪਣੇ ਘਰ ਦੇ ਨੇੜੇ ਹੀ ਕੰਮ ਕਰਨ। ਅੱਜ ਸੰਗਰੂਰ ਵਿੱਚ ਇਸ ਬਾਰੇ ਖੁਲਾਸਾ ਕਰਦਿਆਂ ਕੈਪਟਨ ਨੇ ਕਿਹਾ ਕਿ ਜੇਕਰ ਇੱਕ ਅਧਿਆਪਕ ਆਪਣੇ ਪਿੰਡ ਵਿੱਚ ਹੀ ਰੱਖਿਆ ਜਾਵੇਗਾ ਤਾਂ ਉਹ ਜ਼ਿਆਦਾ ਮਿਹਨਤ ਕਰੇਗਾ ਕਿਉਂਕਿ ਉਸ ਦੇ ਜਾਣਕਾਰ ਉੱਥੇ ਹੀ ਪੜ੍ਹਨਗੇ।

ਦੂਜੇ ਪਾਸੇ ਕੈਪਟਨ ਸਰਕਾਰ ਦਾ ਸਿੱਖਿਆ ਮਹਿਕਮਾ ਅਧਿਆਪਕਾਂ ਦੇ ਦੋ ਢਾਈ ਸੌ ਕਿਲੋਮੀਟਰ ਦੂਰ ਤਬਾਦਲੇ ਕਰ ਰਿਹਾ ਹੈ। ਪਿਛਲੇ ਦਿਨੀਂ ਹੀ ਬਠਿੰਡਾ ਤੇ ਮਾਨਸਾ ਦੇ ਸੈਂਕੜੇ ਅਧਿਆਪਕਾਂ ਦੇ ਤਬਾਦਲੇ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਕੀਤੇ ਹਨ। ਇਸ ਤਰ੍ਹਾਂ ਕੈਪਟਨ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫਰਕ ਸਾਫ ਨਜ਼ਰ ਆ ਰਿਹਾ ਹੈ।

ਸਿੱਖਿਆ ਮਹਿਕਮੇ ਨੇ ਅਧਿਆਪਕਾਂ ਦੀ ਬਦਲੀ ਸਜ਼ਾ ਦੇਣ ਵਜੋਂ ਕੀਤੀ ਹੈ ਕਿਉਂਕਿ ਉਹ ਸਰਕਾਰੀ ਨੀਤੀਆਂ ਖਿਲਾਫ ਬੋਲਦੇ ਸੀ। ਉਂਝ ਤਬਾਦਲਿਆਂ ਦੇ ਨੋਟੀਫਿਕੇਸ਼ਨ ਵਿੱਚ ਇਹੀ ਦੁਹਾਈ ਦਿੱਤੀ ਹੈ ਕਿ ਸਰਹੱਦੀ ਇਲਾਕਿਆਂ ਵਿੱਚ ਬੱਚਿਆਂ ਦੀ ਪੜ੍ਹਾਈ ਕਰਕੇ ਬਦਲੀ ਕੀਤੀ ਜਾ ਰਹੀ ਹੈ। ਇਸ ਸਾਰੇ ਮਾਮਲਿਆਂ ਦੀ ਪੜਚੋਲ ਕਰਦਿਆਂ ਕਿਹਾ ਜਾ ਸਕਦਾ ਹੈ ਕਿ ਕੈਪਟਨ ਸਰਕਾਰ ਦੋਗਲੀ ਨੀਤੀ ਅਪਣਾ ਰਹੀ ਹੈ।

ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਤਨਖਾਹ ਕਟੌਤੀ ਖਿਲਾਫ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਦੋ ਟੁਕ ਕਿਹਾ ਹੈ ਕਿ ਉਨ੍ਹਾਂ ਨੂੰ ਸਪਸ਼ਟ ਪੇਸ਼ਕਸ਼ ਦੇ ਦਿੱਤੀ ਗਈ ਹੈ। ਜੇਕਰ ਰੈਗੂਲਰ ਹੋਣਾ ਹੈ ਤਾਂ ਨਿਯਮ ਮੰਨਣੇ ਹੀ ਪੈਣਗੇ। ਹੁਣ ਉਨ੍ਹਾਂ ਦੇ ਹੱਥ ਵਿੱਚ ਹੈ ਕਿ ਉਨ੍ਹਾਂ ਨੇ ਤਨਖਾਹ ਕਟੌਤੀ ਨਾਲ ਪੱਕੇ ਹੋਣਾ ਹੈ ਜਾਂ ਨਹੀਂ।

Education Loan Information:

Calculate Education Loan EMI