ਨਵੀਂ ਦਿੱਲੀ: CBSE ਬੋਰਡ ਦੇ ਲੱਖਾਂ ਵਿਦਿਆਰਥੀ 10ਵੀਂ ਤੇ 12ਵੀਂ ਦਾ ਰਿਜ਼ਲਟ ਜਾਰੀ ਕੀਤੇ ਜਾਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲਾਂਕਿ ਅਜੇ ਤਕ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਤਾਰੀਖ ਤੇ ਸਮੇਂ ਦਾ ਐਲਾਨ ਨਹੀਂ ਕੀਤਾ। ਉੱਥੇ ਹੀ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ CBSE ਬੋਰਡ ਵੱਲੋਂ 10ਵੀਂ-12ਵੀਂ ਜਮਾਤ ਦੇ ਨਤੀਜਿਆਂ ਦੀ ਤਾਰੀਖ ਦਾ ਐਲਾਨ ਆਫੀਸ਼ੀਅਲ ਵੈਬਸਾਈਟ cbseresults.nic.in ਤੇ cbse.gov.in 'ਤੇ ਜਾਰੀ ਕੀਤਾ ਜਾ ਸਕਦਾ ਹੈ।
ਅੱਜ ਜਾਰੀ ਹੋ ਸਕਦੀ ਹੈ CBSE 10ਵੀਂ-12ਵੀਂ ਨਤੀਜਿਆਂ ਦੀ ਤਾਰੀਖ
ਰਿਪੋਰਟਾਂ ਦਾ ਇਹ ਵੀ ਕਹਿਣਾ ਹੈ ਕਿ ਸੀਬੀਐਸਈ 31 ਜੁਲਾਈ ਤਕ ਬੋਰਡ ਦੀਆਂ ਕਲਾਸਾਂ ਦਾ ਨਤੀਜਾ ਜਾਰੀ ਕਰ ਦੇਵੇਗਾ। ਰਿਪੋਰਟਾਂ ਮੁਤਾਬਕ ਅੱਜ 10ਵੀਂ-12ਵੀਂ ਦੇ ਨਤੀਜੇ ਜਾਰੀ ਕੀਤੇ ਜਾਣ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ।
CBSE ਨੇ ਰਿਜ਼ਲਟ ਵੈਬਸਾਈਟ ਦੇ ਲੇਅਆਊਟ 'ਚ ਵੀ ਕੀਤਾ ਬਦਲਾਅ
26 ਜੁਲਾਈ ਨੂੰ ਬੋਰਡ ਨੇ ਆਪਣੀ ਰਿਜਲਟ ਵੈਬਸਾਈਟ ਦੇ ਲੇਅਆਊਟ 'ਚ ਬਦਲਾਅ ਕੀਤਾ ਸੀ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੋਰਡ ਰਿਜ਼ਲਟ ਜਾਰੀ ਕਰਨ ਦੀ ਆਪਣੀ ਤਿਆਰੀ ਦੇ ਫਾਇਨਲ ਸਟੇਜ 'ਤੇ ਹੈ। ਉੱਥੇ ਹੀ ਇਸ ਤੋਂ ਪਹਿਲਾਂ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਸੀ ਕਿ ਪ੍ਰਕਿਰਿਆ ਜਾਰੀ ਹੈ ਤੇ ਰਿਜ਼ਲਟ ਬਾਰੇ ਮੈਂ ਸਟੂਡੈਂਟਸ ਨੂੰ ਸਿਰਫ ਆਫੀਸ਼ੀਅਲ ਨੋਟੀਫਿਕੇਸ਼ਨ ਦੀ ਜਾਂਚ ਕਰਨ ਦੀ ਸਲਾਹ ਦੇਵਾਂਗਾ।
ਇਸ ਤੋਂ ਪਹਿਲਾਂ ਬੋਰਡ ਨੇ ਸਕੂਲਾਂ ਨੂੰ 24 ਜੁਲਾਈ, 2021 ਤਕ ਨੰਬਰ ਅਪਲੋਡ ਕਰਨ ਦਾ ਸਮਾਂ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਿਹੜੇ ਸਕੂਲਾਂ ਨੇ ਅਜੇ ਤਕ ਨੰਬਰ ਅਪਲੋਡ ਨਹੀਂ ਕੀਤੇ ਉਨ੍ਹਾਂ ਦਾ ਰਿਜ਼ਲਟ ਜਾਰੀ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ: CNG Cars: Maruti Suzuki ਦਾ ਵੱਡਾ ਧਮਾਕਾ! ਕੰਪਨੀ ਲਿਆ ਰਹੀ 32 ਕਿਲੋਮੀਟਰ ਦੀ ਮਾਈਲੇਜ਼ ਦੇਣ ਵਾਲੀਆਂ ਦੋ ਕਾਰਾਂ
ਇਹ ਵੀ ਪੜ੍ਹੋ: 81 ਸਾਲ ਬਾਅਦ ਸੁਣੀ ਗਈ ਲੋਕਾਂ ਦੀ ਫਰਿਆਦ, ਕੈਪਟਨ ਕਰਨਗੇ ਸ਼ਹੀਦ ਉਧਮ ਸਿੰਘ ਮੈਮੋਰੀਅਲ ਦਾ ਉਦਘਾਟਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI