CBSE 10th & 12th Date Sheet 2024: ਸੀਬੀਐਸਈ (CBSE) ਨੇ ਕੁਝ ਮਹੀਨੇ ਪਹਿਲਾਂ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਦੱਸਿਆ ਸੀ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਅਗਲੇ ਸਾਲ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਇਸ ਦੇ ਨਾਲ ਹੀ ਅਗਲੇ ਸਾਲ ਹੋਣ ਵਾਲੀ 10ਵੀਂ-12ਵੀਂ ਦੀ ਪ੍ਰੀਖਿਆ 'ਚ ਬੈਠਣ ਵਾਲੇ ਉਮੀਦਵਾਰ ਪ੍ਰੀਖਿਆ ਦੀ ਪੂਰੀ ਡੇਟਸ਼ੀਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


ਰਿਪੋਰਟਾਂ ਦੇ ਅਨੁਸਾਰ, CBSE ਡੇਟਸ਼ੀਟ 2024 ਦੀਵਾਲੀ ਤੋਂ ਬਾਅਦ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਰੀ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਹੁਣ ਤੱਕ ਪ੍ਰੀਖਿਆ ਨਿਯੰਤਰਣ ਸੰਯਮ ਭਾਰਦਵਾਜ ਵੱਲੋਂ ਡੇਟਸ਼ੀਟ ਨੂੰ ਲੈ ਕੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।


ਪਿਛਲੇ ਸਾਲ, CBSE ਨੇ ਪ੍ਰੀਖਿਆ ਦੇ ਪਹਿਲੇ ਦਿਨ ਤੋਂ ਲਗਭਗ 1 ਤੋਂ 1.5 ਮਹੀਨੇ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਸੀ। ਬੋਰਡ ਨੇ ਜੁਲਾਈ 'ਚ ਇਹ ਵੀ ਕਿਹਾ ਸੀ ਕਿ ਇਹ ਪ੍ਰੀਖਿਆ 55 ਦਿਨਾਂ ਲਈ ਹੋਵੇਗੀ ਅਤੇ ਪ੍ਰੀਖਿਆ 10 ਅਪ੍ਰੈਲ 2024 ਨੂੰ ਖਤਮ ਹੋਵੇਗੀ।



ਸੀਬੀਐਸਈ ਨੇ ਜੁਲਾਈ 2023 ਵਿੱਚ ਇੱਕ ਨੋਟਿਸ ਰਾਹੀਂ ਐਲਾਨ ਕੀਤਾ ਸੀ ਕਿ ਅਕਾਦਮਿਕ ਸਾਲ 2023-24 ਲਈ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਲਗਭਗ 55 ਦਿਨਾਂ ਵਿੱਚ ਹੋਣਗੀਆਂ। ਉਂਜ, 10ਵੀਂ ਅਤੇ 12ਵੀਂ ਜਮਾਤਾਂ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਅਤੇ ਬੋਰਡ ਦੀਆਂ ਸਾਲਾਨਾ ਥਿਊਰੀ ਪ੍ਰੀਖਿਆਵਾਂ 1 ਜਨਵਰੀ ਤੋਂ ਸ਼ੁਰੂ ਹੋਣੀਆਂ ਹਨ, ਜਦੋਂ ਕਿ ਸਰਦ ਰੁੱਤ ਵਾਲੇ ਸਕੂਲਾਂ ਲਈ ਪ੍ਰੈਕਟੀਕਲ ਪ੍ਰੀਖਿਆਵਾਂ 14 ਨਵੰਬਰ ਤੋਂ ਲਈਆਂ ਜਾਣਗੀਆਂ।


ਸੀਬੀਐਸਈ ਨੇ ਉਨ੍ਹਾਂ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਜੋ ਹੋਰ ਗ੍ਰੈਜੂਏਟ ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਤਰੀਕਾਂ ਤੈਅ ਕਰ ਰਹੀਆਂ ਹਨ। ਸੀਬੀਐਸਈ ਨੇ ਕਿਹਾ ਕਿ ਪ੍ਰਤੀਯੋਗੀ ਪ੍ਰੀਖਿਆ ਦੀ ਤਰੀਕ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੀ ਜਾਣੀ ਚਾਹੀਦੀ ਹੈ ਕਿ ਪ੍ਰੀਖਿਆ ਦੀਆਂ ਤਰੀਕਾਂ ਆਪਸ ਵਿੱਚ ਟਕਰਾ ਨਾ ਜਾਣ।


ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇ ਅਨੁਸਾਰ ਅੰਕਾਂ ਦੇ ਵੇਰਵੇ ਜਾਰੀ ਕੀਤੇ ਹਨ। ਵਿਦਿਆਰਥੀ CBSE ਦੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾ ਕੇ PDF ਫਾਈਲ ਦੇਖ ਸਕਦੇ ਹਨ। 10ਵੀਂ ਜਮਾਤ ਦੇ 83 ਵਿਸ਼ਿਆਂ ਅਤੇ 12ਵੀਂ ਜਮਾਤ ਦੇ 121 ਵਿਸ਼ਿਆਂ ਲਈ ਮਾਰਕਿੰਗ ਸਕੀਮ ਜਾਰੀ ਕੀਤੀ ਗਈ ਹੈ। ਇਸ ਤਰ੍ਹਾਂ ਕਰ ਸਕਦੇ ਹੋ ਚੈੱਕ...


ਸਟੈਪ 1- ਸਭ ਤੋਂ ਪਹਿਲਾਂ ਤੁਹਾਨੂੰ ਅਧਿਕਾਰਤ ਵੈੱਬਸਾਈਟ cbse.gov.in 'ਤੇ ਜਾਣਾ ਹੋਵੇਗਾ।


ਸਟੈਪ 2- "CBSE ਕਲਾਸ X ਜਾਂ XII ਡੇਟ ਸ਼ੀਟ 2024" ਲਿੰਕ ਹੋਮ ਪੇਜ 'ਤੇ ਦਿਖਾਈ ਦੇਵੇਗਾ।


ਸਟੈਪ 3- ਉਸ ਕਲਾਸ 'ਤੇ ਕਲਿੱਕ ਕਰੋ ਜਿਸ ਦੀ ਡੇਟਸ਼ੀਟ ਤੁਸੀਂ ਦੇਖਣਾ ਚਾਹੁੰਦੇ ਹੋ।


ਸਟੈਪ 4- ਹੁਣ ਡੇਟਸ਼ੀਟ ਤੁਹਾਡੇ ਸਾਹਮਣੇ ਹੋਵੇਗੀ।


ਕਦਮ 5- ਇਸਨੂੰ ਡਾਊਨਲੋਡ ਕਰੋ।


 


Education Loan Information:

Calculate Education Loan EMI