ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੇ ਅੱਜ, 9 ਜਨਵਰੀ, 2025 ਨੂੰ ਦਸੰਬਰ 2024 ਵਿੱਚ ਆਯੋਜਿਤ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) ਦਾ ਨਤੀਜਾ ਅਧਿਕਾਰਤ ਤੌਰ 'ਤੇ ਘੋਸ਼ਿਤ ਕਰ ਦਿੱਤਾ ਹੈ। ਪ੍ਰੀਖਿਆ ਦੇਣ ਵਾਲੇ ਉਮੀਦਵਾਰ ਹੁਣ CTET ਦੀ ਅਧਿਕਾਰਤ ਵੈੱਬਸਾਈਟ ctet.nic.in 'ਤੇ ਆਪਣਾ ਨਤੀਜਾ ਦੇਖ ਸਕਦੇ ਹਨ। ਨਤੀਜਿਆਂ ਦੀ ਜਾਂਚ ਕਰਨ ਲਈ ਉਮੀਦਵਾਰ ਇੱਥੇ ਦਿੱਤੇ ਗਏ ਕਦਮਾਂ ਦੀ ਪਾਲਣਾ ਵੀ ਕਰ ਸਕਦੇ ਹਨ।


ਹਰ ਸਾਲ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਦੋ ਵਾਰ ਸੀਟੀਈਟੀ ਪ੍ਰੀਖਿਆ ਦਾ ਆਯੋਜਨ ਕਰਦਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਉਮੀਦਵਾਰ ਹਿੱਸਾ ਲੈਂਦੇ ਹਨ। ਇਸ ਸਾਲ ਵੀ ਲੱਖਾਂ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ ਬਹੁਤ ਸਾਰੇ ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਜਦੋਂ ਕਿ ਕੁਝ ਉਮੀਦਵਾਰ ਪ੍ਰੀਖਿਆ ਵਿੱਚ ਫੇਲ੍ਹ ਵੀ ਹੋਏ ਹਨ। ਉਮੀਦਵਾਰ ਹੇਠਾਂ ਦਿੱਤੇ ਸਿੱਧੇ ਲਿੰਕ ਦੀ ਮਦਦ ਨਾਲ ਵੀ ਨਤੀਜਾ ਦੇਖ ਸਕਦੇ ਹਨ।



ਜ਼ਿਕਰ ਕਰ ਦਈਏ ਕਿ ਇੱਕ ਪੇਪਰ ਸਵੇਰ ਦੀ ਸ਼ਿਫਟ ਵਿੱਚ ਸਵੇਰੇ 9.30 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜਾ ਪੇਪਰ ਸ਼ਾਮ ਦੀ ਸ਼ਿਫਟ ਵਿੱਚ ਦੁਪਹਿਰ 2.30 ਵਜੇ ਤੋਂ ਸ਼ਾਮ 5 ਵਜੇ ਤੱਕ ਸੀ। ਪ੍ਰੀਖਿਆ ਦੀ ਆਰਜ਼ੀ ਉੱਤਰ ਕੁੰਜੀ 31 ਦਸੰਬਰ, 2024 ਨੂੰ ਜਾਰੀ ਕੀਤੀ ਗਈ ਸੀ ਤੇ ਇਤਰਾਜ਼ ਦਰਜ ਕਰਨ ਦੀ ਆਖਰੀ ਮਿਤੀ 5 ਜਨਵਰੀ, 2025 ਤੱਕ ਸੀ ਜਿਸ ਤੋਂ ਬਾਅਦ ਹੁਣ ਨਤੀਜਾ ਜਾਰੀ ਕਰ ਦਿੱਤਾ ਗਿਆ ਹੈ।


ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ 60% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਇਸਦਾ ਮਤਲਬ ਹੈ ਕਿ ਉਮੀਦਵਾਰਾਂ ਨੂੰ 150 ਵਿੱਚੋਂ ਘੱਟੋ-ਘੱਟ 90 ਅੰਕ ਪ੍ਰਾਪਤ ਕਰਨੇ ਪੈਣਗੇ। ਐਸਸੀ, ਐਸਟੀ, ਓਬੀਸੀ ਅਤੇ ਪੀਡਬਲਯੂਡੀ ਸਮੇਤ ਹੋਰ ਰਾਖਵੀਆਂ ਸ਼੍ਰੇਣੀਆਂ ਲਈ, ਇਹ 55% ਹੈ। ਇਨ੍ਹਾਂ ਉਮੀਦਵਾਰਾਂ ਨੂੰ 150 ਵਿੱਚੋਂ ਘੱਟੋ-ਘੱਟ 82 ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ।



ਤੁਸੀਂ ਨਤੀਜੇ ਕਿਵੇਂ ਚੈੱਕ ਕਰ ਸਕਦੇ ਹੋ


ਕਦਮ 1: ਨਤੀਜਾ ਦੇਖਣ ਲਈ, ਉਮੀਦਵਾਰਾਂ ਨੂੰ ਪਹਿਲਾਂ CTET ਦੀ ਅਧਿਕਾਰਤ ਵੈੱਬਸਾਈਟ, ctet.nic.in 'ਤੇ ਜਾਣਾ ਚਾਹੀਦਾ ਹੈ।


ਕਦਮ 2: ਇਸ ਤੋਂ ਬਾਅਦ ਉਮੀਦਵਾਰ ਹੋਮਪੇਜ 'ਤੇ "CTET ਨਤੀਜਾ 2024" ਲਿੰਕ 'ਤੇ ਕਲਿੱਕ ਕਰੋ।


ਕਦਮ 3: ਉਮੀਦਵਾਰਾਂ ਨੂੰ ਫਿਰ ਆਪਣੇ ਲੌਗਇਨ ਵੇਰਵੇ (ਰੋਲ ਨੰਬਰ ਅਤੇ ਜਨਮ ਮਿਤੀ) ਦਰਜ ਕਰਨੇ ਚਾਹੀਦੇ ਹਨ ਅਤੇ ਜਮ੍ਹਾਂ ਕਰਵਾਉਣੇ ਚਾਹੀਦੇ ਹਨ।


ਕਦਮ 4: ਹੁਣ ਉਮੀਦਵਾਰ ਦਾ ਨਤੀਜਾ ਸਕ੍ਰੀਨ 'ਤੇ ਦਿਖਾਈ ਦੇਵੇਗਾ।


ਕਦਮ 5: ਫਿਰ ਨਤੀਜਾ ਸਕੋਰਕਾਰਡ ਡਾਊਨਲੋਡ ਕਰੋ।


ਕਦਮ 6: ਅੰਤ ਵਿੱਚ, ਉਮੀਦਵਾਰਾਂ ਨੂੰ ਹੋਰ ਜ਼ਰੂਰਤ ਲਈ ਇਸਦਾ ਪ੍ਰਿੰਟਆਊਟ ਲੈਣਾ ਚਾਹੀਦਾ ਹੈ।


Education Loan Information:

Calculate Education Loan EMI