ਨਵੀਂ ਦਿੱਲੀ: ਸੀਬੀਐਸਈ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਵਿੱਚ ਰਜਿਸਟਰਡ ਹੋਏ ਵਿਦਿਆਰਥੀ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਦੌਰਾਨ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਰੋਲ ਨੰਬਰ ਜਾਰੀ ਕਰਨ ਲਈ ਇੱਕ ਲਿੰਕ ਅਧਿਕਾਰਤ ਵੈੱਬਸਾਈਟ- cbseit.in 'ਤੇ ਅਪਲੋਡ ਕਰ ਦਿੱਤਾ ਹੈ। ਇਸ ਟੂਲ ਦੀ ਮਦਦ ਨਾਲ ਵਿਦਿਆਰਥੀ ਆਪਣਾ ਰੋਲ ਨੰਬਰ ਜਾਣ ਸਕਣਗੇ।
ਸੀਬੀਐਸਈ ਬੋਰਡ ਵੱਲੋਂ ਪਹਿਲਾਂ ਕਲਾਸ 10ਵੀਂ ਦੀ ਪ੍ਰੀਖਿਆ ਨੂੰ ਕੋਰੋਨਾਵਾਇਰਸ ਕਾਰਨ ਰੱਦ ਕਰ ਦਿੱਤਾ ਗਿਆ ਸੀ, ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ 12ਵੀਂ ਜਮਾਤ ਦੀ ਪ੍ਰੀਖਿਆ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਧਿਆਨ ਯੋਗ ਹੈ ਕਿ ਬੋਰਡ ਦਾ ਨਤੀਜਾ ਦਾਖਲਾ ਕਾਰਡ 'ਤੇ ਉਪਲਬਧ ਰੋਲ ਨੰਬਰ ਰਾਹੀਂ ਚੈੱਕ ਕੀਤਾ ਜਾਂਦਾ ਸੀ। ਜਦੋਂ ਪ੍ਰੀਖਿਆ ਰੱਦ ਕਰ ਦਿੱਤੀ ਗਈ ਤਾਂ ਦਾਖਲਾ ਕਾਰਡ ਵੀ ਜਾਰੀ ਨਹੀਂ ਕੀਤੇ ਗਏ। ਅਜਿਹੀ ਸਥਿਤੀ ਵਿੱਚ ਰੋਲ ਨੰਬਰ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭੰਬਲਭੂਸਾ ਸੀ। ਵਿਦਿਆਰਥੀਆਂ ਨੂੰ ਆਪਣੇ ਸਕੂਲ ਤੋਂ ਰਜਿਸਟ੍ਰੇਸ਼ਨ ਨੰਬਰ ਜਾਂ ਰੋਲ ਨੰਬਰ ਹਾਸਲ ਕਰਨ ਦੀ ਸਲਾਹ ਦਿੱਤੀ ਗਈ।
ਇੰਝ ਪਤਾ ਕਰ ਸਕਦੇ ਹੋ ਰੋਲ ਨੰਬਰ
ਰੋਲ ਨੰਬਰ ਜਾਣਨ ਲਈ ਸਭ ਤੋਂ ਪਹਿਲਾਂ ਸੀਬੀਐਸਈ ਦੀ ਅਧਿਕਾਰਤ ਵੈਬਸਾਈਟ- cbse.gov.in 'ਤੇ ਜਾਓ।
ਵੈਬਸਾਈਟ ਦੇ ਹੋਮ ਪੇਜ 'ਤੇ ਤਾਜ਼ਾ ਖ਼ਬਰਾਂ 'ਤੇ ਕਲਿੱਕ ਕਰੋ।
ਹੁਣ ਬੋਰਡ ਦੀ ਪ੍ਰੀਖਿਆ 2021 - 29/07/2021 ਲਈ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਰੋਲ ਨੰਬਰਾਂ ਬਾਰੇ ਜਾਣਕਾਰੀ ਲਿੰਕ 'ਤੇ ਕਲਿਕ ਕਰੋ।
ਇਸ ਵਿੱਚ ਰੋਲ ਨੰਬਰ ਫਾਈਡਰ - 2021 'ਤੇ ਜਾਓ।
ਹੁਣ 10ਵੀਂ ਜਾਂ 12ਵੀਂ ਚੋਂ ਆਪਣੀ ਕਲਾਸ ਦੀ ਚੋਣ ਕਰੋ ਅਤੇ ਪੁੱਛੇ ਗਏ ਵੇਰਵਿਆਂ ਨੂੰ ਭਰੋ।
ਰੋਲ ਨੰਬਰ ਸਕ੍ਰੀਨ 'ਤੇ ਦਿਖਾਈ ਦੇਵੇਗਾ।
ਇਸ ਨੂੰ ਸੇਵ ਕਰ ਲਿਓ।
ਇਹ ਵੀ ਪੜ੍ਹੋ: ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰੀ ਖਾਦ ਮੰਤਰੀ ਨੂੰ ਅਗਸਤ ਲਈ 2.5 ਲੱਖ ਮੀਟਰਕ ਟਨ ਡੀਏਪੀ ਦੀ ਵੰਡ ਕਰਨ ਦੀ ਕੀਤੀ ਅਪੀਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI