ਨਵੀਂ ਦਿੱਲੀ: ਸੀਬੀਐਸਈ (CBSE) ਦੇ 10ਵੀਂ ਦੇ ਨਤੀਜੇ ਅੱਜ-ਭਲਕ ਜਾਰੀ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਇਸ ਹਫਤੇ ਕਿਸੇ ਵੀ ਵੇਲੇ ਨਤੀਜਾ ਐਲਾਨਿਆ ਜਾ ਸਕਦਾ ਹੈ। ਬੋਰਡ ਵੱਲੋਂ ਤੇਜੀ ਨਾਲ ਕੰਮ ਮੁਕੰਮਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੀਬੀਐਸਈ ਕਲਾਸ 10ਵੀਂ ਦੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ cbseresults.nic.in ਤੇ ਹੋਰ ਡਿਜੀਟਲ ਪਲੇਟਫਾਰਮ ਜਿਵੇਂ ਡਿਜੀਲੌਕਰ ਐਪ ਤੇ ਵੈਬਸਾਈਟ 'ਤੇ ਜਾਰੀ ਕੀਤੇ ਜਾਣਗੇ। ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਸੀਬੀਐਸਈ ਕਲਾਸ 10ਵੀਂ ਦੇ ਨਤੀਜੇ ਦੀ ਤਰੀਕ ਤੇ ਸਮੇਂ ਦਾ ਐਲਾਨ ਕਰ ਸਕਦੇ ਹਨ।
ਸਕੂਲਾ ਨੇ ਬੋਰਡ ਨੂੰ ਅੰਤਮ ਅੰਕ ਸੌਂਪੇ
ਆਖਰੀ ਅਪਡੇਟ ਅਨੁਸਾਰ ਸਕੂਲਾਂ ਨੇ ਅੰਤਿਮ ਅੰਕ ਬੋਰਡ ਨੂੰ ਜਮ੍ਹਾਂ ਕਰਵਾ ਦਿੱਤੇ ਹਨ। ਇਸ ਦੇ ਨਾਲ ਹੀ ਹੁਣ ਇਹ ਸੁਝਾਅ ਦਿੱਤਾ ਜਾ ਰਿਹਾ ਹੈ ਕਿ ਬੋਰਡ ਉਨ੍ਹਾਂ ਸਕੂਲਾਂ ਦੇ ਨਤੀਜਿਆਂ ਨੂੰ ਰੋਕ ਸਕਦਾ ਹੈ, ਜਿਨ੍ਹਾਂ ਨੇ ਹਾਲੇ ਤੱਕ ਅੰਕ ਜਮ੍ਹਾਂ ਨਹੀਂ ਕਰਵਾਏ ਹਨ ਤੇ ਬਾਕੀ ਦਾ ਨਤੀਜਾ ਜਾਰੀ ਕੀਤਾ ਜਾਵੇਗਾ। ਬੋਰਡ ਦੇ ਸੂਤਰਾਂ ਦਾ ਕਹਿਣਾ ਹੈ ਕਿ ਨਤੀਜਾ ਹੋਰ ਲੇਟ ਨਹੀਂ ਕੀਤਾ ਜਾ ਸਕਦਾ। ਇਸ ਲਈ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ।
23 ਜੁਲਾਈ ਨੂੰ, 500 ਤੋਂ ਵੱਧ ਸਕੂਲਾਂ ਨੂੰ ਦੁਬਾਰਾ ਨਤੀਜਿਆਂ ਨੂੰ ਮੌਡਰੇਟ ਕਰਨ ਲਈ ਕਿਹਾ ਗਿਆ ਸੀ ਕਿਉਂਕਿ ਦਿੱਤੇ ਗਏ ਅੰਕ ਉੱਚੇ ਸਪੈਕਟ੍ਰਮ ਵਿੱਚ ਵੇਖੇ ਜਾ ਰਹੇ ਹਨ। ਬੋਰਡ ਨੇ ਦੱਸਿਆ ਸੀ ਕਿ ਬਹੁਤ ਸਾਰੇ ਸਕੂਲਾਂ ਨੇ ਆਪਣੇ ਅੰਕਾਂ ਨੂੰ ਟੌਂਪ ਰੇਂਜ ਵਿੱਚ ਰੱਖਿਆ ਸੀ; ਜਿਸ ਕਾਰਨ ਸਮੁੱਚਾ ਨਤੀਜਾ ਖਰਾਬ ਹੋ ਗਿਆ।
ਇਨ੍ਹਾਂ ਵੈਬਸਾਈਟਾਂ ਤੇ ਵੇਖੇ ਜਾ ਸਕਦੇ ਹਨ ਨਤੀਜੇ
ਸੀਬੀਐਸਈ ਦਾ 10ਵੀਂ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਸਰਕਾਰੀ ਵੈਬਸਾਈਟਾਂ cbse.nic.in, cbse.gov.in, cbseacademic.nic.in ਉੱਤੇ ਜਾ ਕੇ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਸੀਬੀਐਸਈ ਨੇ ਨਿੱਜੀ ਉਮੀਦਵਾਰਾਂ ਲਈ ਪ੍ਰੀਖਿਆ ਦੀਆਂ ਤਰੀਕਾਂ ਦਾ ਐਲਾਨ ਵੀ ਕਰ ਦਿੱਤਾ ਹੈ। ਪ੍ਰਾਈਵੇਟ ਵਿਦਿਆਰਥੀਆਂ ਲਈ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਲਈਆਂ ਜਾਣਗੀਆਂ।
Education Loan Information:
Calculate Education Loan EMI