QS Ranking 2023: ਦੇਸ਼ ਦੀਆਂ ਤਿੰਨ ਵੱਡੀਆਂ ਕੇਂਦਰੀ ਯੂਨੀਵਰਸਿਟੀਆਂ ਦੀ QS ਵਰਲਡ ਯੂਨੀਵਰਸਿਟੀ ਰੈਂਕਿੰਗ 2023 ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਰਅਸਲ, QS ਵਰਲਡ ਯੂਨੀਵਰਸਿਟੀ ਰੈਂਕਿੰਗ 2023 ਵਿੱਚ ਦਿੱਲੀ ਵਿੱਚ ਸਥਿਤ ਦੇਸ਼ ਦੀਆਂ ਤਿੰਨ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ - ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਜਾਮੀਆ ਮਿਲੀਆ ਇਸਲਾਮੀਆ ਦੀ ਰੈਂਕਿੰਗ ਵਿੱਚ ਗਿਰਾਵਟ ਆਈ ਹੈ। ਰੈਂਕਿੰਗ ਵਿੱਚ ਖਿਸਕਣ ਦਾ ਇੱਕ ਮੁੱਖ ਕਾਰਨ ਫੈਕਲਟੀ-ਵਿਦਿਆਰਥੀ ਅਨੁਪਾਤ ਪੈਰਾਮੀਟਰ ਹੈ ਜਿਸ ਕਾਰਨ ਤਿੰਨੋਂ ਯੂਨੀਵਰਸਿਟੀਆਂ ਦੀ ਦਰਜਾਬੰਦੀ ਵਿੱਚ ਗਿਰਾਵਟ ਆਈ ਹੈ।



ਇਸ ਦੇ ਨਾਲ ਹੀ QS ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ 12 ਯੂਨੀਵਰਸਿਟੀਆਂ ਦੀ ਸਥਿਤੀ ਵਿੱਚ ਸੁਧਾਰ ਨਜ਼ਰ ਆਇਆ ਹੈ। ਇਸ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੰਗਲੌਰ ਨੂੰ ਦੇਸ਼ ਵਿੱਚ ਸਰਵੋਤਮ ਅਤੇ ਦੱਖਣੀ ਏਸ਼ੀਆ ਵਿੱਚ ਉੱਭਰਦੇ ਸੰਸਥਾਨ ਦਾ ਖਿਤਾਬ ਮਿਲਿਆ ਹੈ ਜਦੋਂ ਕਿ IIT ਬੰਬਈ ਦੂਸਰੇ ਤੇ IIT ਦਿੱਲੀ ਤੀਜੇ ਸਥਾਨ 'ਤੇ ਹੈ। ਇਸ ਸਾਲ ਸੂਚੀ ਵਿੱਚ 7 ਨਵੀਆਂ ਯੂਨੀਵਰਸਿਟੀਆਂ ਨੂੰ ਥਾਂ ਦਿੱਤੀ ਗਈ ਹੈ।

ਸੂਚੀ ਅਨੁਸਾਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੈਂਗਲੁਰੂ ਦੁਨੀਆ ਦੇ ਸਿਖਰਲੇ ਵਿਦਿਅਕ ਅਦਾਰਿਆਂ ਵਿੱਚ 155ਵੇਂ ਨੰਬਰ 'ਤੇ ਹੈ। QS ਵਰਲਡ ਯੂਨੀਵਰਸਿਟੀ ਰੈਂਕਿੰਗਜ਼ 2023 ਦਾ ਈਵੈਂਟ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ। ਰੈਂਕਿੰਗ ਆਉਣ ਤੋਂ ਬਾਅਦ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਸੰਸਥਾਨਾਂ ਦੀ ਤਾਰੀਫ਼ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਇਸ ਸਾਲ 41 ਭਾਰਤੀ ਸੰਸਥਾਵਾਂ ਨੇ QS ਰੈਂਕਿੰਗ ਵਿੱਚ ਜਗ੍ਹਾ ਬਣਾਈ ਹੈ।

ਰੈੰਕਿੰਗ 'ਚ ਆਈ ਗਿਰਾਵਟ
ਇਸ ਸਾਲ ਦਿੱਲੀ ਯੂਨੀਵਰਸਿਟੀ ਦੇ ਰੈਂਕ ਵਿੱਚ ਗਿਰਾਵਟ ਆਈ ਹੈ। ਯੂਨੀਵਰਸਿਟੀ ਦੀ ਰੈਂਕਿੰਗ ਪਹਿਲਾਂ 501-510 ਦੇ ਵਿਚਕਾਰ ਸੀ। ਜੋ ਹੁਣ 521 ਤੋਂ 530 ਦੇ ਵਿਚਕਾਰ ਹੈ। ਇਸ ਦੇ ਨਾਲ ਹੀ ਜੇਐਨਯੂ ਦੀ ਰੈਂਕਿੰਗ ਪਹਿਲਾਂ 561-570 ਦੇ ਵਿਚਕਾਰ ਸੀ ਪਰ ਹੁਣ ਇਹ 601-650 ਵਿੱਚ ਹੈ। ਦੂਜੇ ਪਾਸੇ ਜਾਮੀਆ ਮਿਲੀਆ ਇਸਲਾਮੀਆ ਪਿਛਲੇ ਸਾਲ 751-800 ਦੇ ਵਿਚਕਾਰ ਸੀ ਪਰ ਹੁਣ ਇਹ 801-1000 ਦੇ ਵਿਚਕਾਰ ਪਹੁੰਚ ਗਈ ਹੈ।


Education Loan Information:

Calculate Education Loan EMI