IBPS Recruitment for 10277 Posts: ਸਰਕਾਰੀ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ ਯਾਨੀ IBPS ਨੇ ਕਲਰਕ ਕੇਡਰ ਵਿੱਚ ਗਾਹਕ ਸੇਵਾ ਐਸੋਸੀਏਟਸ ਦੀ ਭਰਤੀ ਦਾ ਐਲਾਨ ਕੀਤਾ ਹੈ। ਉਮੀਦਵਾਰ ਅਧਿਕਾਰਤ ਵੈੱਬਸਾਈਟ ibps.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ। IBPS ਵੱਲੋਂ 10,277 ਅਸਾਮੀਆਂ ਭਰਨ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।
ਵਿਦਿਅਕ ਯੋਗਤਾ:
1. ਕਿਸੇ ਵੀ ਸਟ੍ਰੀਮ ਵਿੱਚ ਗ੍ਰੈਜੂਏਸ਼ਨ ਡਿਗਰੀ।2. ਸਰਟੀਫਿਕੇਟ, ਡਿਪਲੋਮਾ, ਕੰਪਿਊਟਰ ਗਿਆਨ ਦੀ ਡਿਗਰੀ।
ਉਮਰ ਸੀਮਾ:
ਘੱਟੋ-ਘੱਟ: 20 ਸਾਲਵੱਧ ਤੋਂ ਵੱਧ: 28 ਸਾਲSC, ST: 5 ਸਾਲ ਦੀ ਛੋਟOBC: 3 ਸਾਲ ਦੀ ਛੋਟਅਪਾਹਜ: 10 ਸਾਲ ਦੀ ਛੋਟ
ਤਨਖਾਹ:
24050 ਰੁਪਏ- 64480 ਰੁਪਏ ਪ੍ਰਤੀ ਮਹੀਨਾ
ਫ਼ੀਸ:
ਜਨਰਲ/OBC/EWS ਲਈ - 850 ਰੁਪਏSC/ST/PH ਲਈ - 175 ਰੁਪਏ
ਚੋਣ ਪ੍ਰਕਿਰਿਆ:
ਪ੍ਰੀਲਿਮ ਪ੍ਰੀਖਿਆਮੁੱਖ ਪ੍ਰੀਖਿਆ
ਪ੍ਰੀਖਿਆ ਪੈਟਰਨ:
ਪ੍ਰੀਲਿਮ ਪ੍ਰੀਖਿਆ:
ਵਿਸ਼ਾ: ਆਮ ਗਿਆਨ, ਅੰਗਰੇਜ਼ੀ, ਰੀਜਨਿੰਗ ਤੇ ਕਾਂਟੀਟੇਟਿਵ ਐਪਟੀਟਿਊਡ।ਕੁੱਲ ਅੰਕ: 200ਪ੍ਰਸ਼ਨਾਂ ਦੀ ਗਿਣਤੀ: 150ਪ੍ਰੀਲਿਮ ਵਿੱਚ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਮੁੱਖ ਪ੍ਰੀਖਿਆ ਲਈ ਸੱਦਾ ਦਿੱਤਾ ਜਾਵੇਗਾ।
ਮੁੱਖ ਪ੍ਰੀਖਿਆ:
ਵਿਸ਼ੇ: ਰੀਜਨਿੰਗ ਅਬਿਲਟੀ ਤੇ ਕੰਪਿਊਟਰ ਯੋਗਤਾ, ਅੰਗਰੇਜ਼ੀ ਭਾਸ਼ਾ, ਕਾਂਟੀਟੇਟਿਵ ਐਪਟੀਟਿਊਡ, ਜਨਰਲ, ਵਿੱਤੀ ਅਵੇਅਰਨੈੱਸ।ਕੁੱਲ ਅੰਕ: 200ਪ੍ਰਸ਼ਨਾਂ ਦੀ ਗਿਣਤੀ: 190
ਅਪਲਾਈ ਕਿਵੇਂ ਕਰੀਏ:
ਅਧਿਕਾਰਤ ਵੈੱਬਸਾਈਟ ibps.in 'ਤੇ ਜਾਓ।
ਹੋਮਪੇਜ 'ਤੇ IBPS ਕਲਰਕ 15ਵੀਂ ਭਰਤੀ ਲਿੰਕ 'ਤੇ ਕਲਿੱਕ ਕਰੋ।
ਆਪਣੇ ਵੇਰਵਿਆਂ ਨਾਲ ਰਜਿਸਟਰ ਕਰੋ।
ਦਸਤਾਵੇਜ਼ ਅਪਲੋਡ ਕਰੋ ਤੇ ਫੀਸ ਦਾ ਭੁਗਤਾਨ ਕਰੋ।ਭਰੇ ਹੋਏ ਫਾਰਮ ਦਾ ਪ੍ਰਿੰਟ ਆਊਟ ਲਓ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI