NTA Changes JEE Main 2023 Schedule: NTA ਨੇ JEE Main Exam 2023 ਦੇ ਸ਼ਡਿਊਲ ਨੂੰ ਬਦਲ ਦਿੱਤਾ ਹੈ। ਨਵੇਂ ਇਮਤਿਹਾਨ ਦੇ ਸ਼ਡਿਊਲ ਮੁਤਾਬਕ ਜੇਈਈ ਮੇਨ ਦੀ ਪ੍ਰੀਖਿਆ 27 ਜਨਵਰੀ 2023 ਨੂੰ ਨਹੀਂ ਹੋਵੇਗੀ। ਜਿਹੜੇ ਉਮੀਦਵਾਰ ਇਸ ਸਾਲ ਜੇਈਈ ਮੇਨ ਦੀ ਜਨਵਰੀ ਦੀ ਪ੍ਰੀਖਿਆ ਦੇਣ ਵਾਲੇ ਹਨ, ਉਹ ਪ੍ਰੀਖਿਆ ਦੀਆਂ ਨਵੀਆਂ ਤਰੀਕਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਪਹਿਲਾਂ ਜੇਈਈ ਮੇਨ ਪ੍ਰੀਖਿਆ 24, 25, 27, 28, 29, 30 ਅਤੇ 31 ਜਨਵਰੀ ਨੂੰ ਹੋਣੀ ਸੀ। ਹੁਣ 27 ਜਨਵਰੀ ਨੂੰ ਇਮਤਿਹਾਨ ਨਹੀਂ ਹੋਵੇਗਾ ਸਗੋਂ ਪ੍ਰੀਖਿਆ ਲਈ ਇਕ ਦਿਨ ਦਾ ਸਮਾਂ ਵਧਾਇਆ ਜਾਵੇਗਾ।
ਨਵੀਂ ਸਮਾਂ-ਸਾਰਣੀ
ਨਵੇਂ ਸਮਾਂ-ਸਾਰਣੀ (Schedule) ਮੁਤਾਬਕ ਹੁਣ ਪ੍ਰੀਖਿਆਵਾਂ 24, 25, 28, 29, 30 ਅਤੇ 31 ਜਨਵਰੀ ਤੋਂ 01 ਫਰਵਰੀ 2023 ਤੱਕ ਲਈਆਂ ਜਾਣਗੀਆਂ। ਇਸ ਵਿੱਚ 27 ਜਨਵਰੀ ਸ਼ਾਮਲ ਨਹੀਂ ਹੈ। ਯਾਨੀ ਇਸ ਤਾਰੀਖ ਨੂੰ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 28 ਜਨਵਰੀ ਨੂੰ ਦੂਜੀ ਸ਼ਿਫਟ ਦੀ ਪ੍ਰੀਖਿਆ ਲਈ ਜਾਵੇਗੀ।
ਇਨ੍ਹਾਂ ਸ਼ਹਿਰਾਂ 'ਚ ਲਈ ਜਾਵੇਗੀ ਪ੍ਰੀਖਿਆ
ਇਹ ਪ੍ਰੀਖਿਆ ਦੇਸ਼ ਦੇ ਕੁੱਲ 290 ਸ਼ਹਿਰਾਂ ਅਤੇ ਹੋਰ ਦੇਸ਼ਾਂ ਦੇ 23 ਸ਼ਹਿਰਾਂ ਵਿੱਚ ਕਰਵਾਈ ਜਾਵੇਗੀ। ਇਸ ਪ੍ਰੀਖਿਆ ਲਈ ਕੁੱਲ 9.15 ਲੱਖ ਵਿਦਿਆਰਥੀਆਂ ਨੇ ਅਪਲਾਈ ਕੀਤਾ ਹੈ। ਇਸ ਦੇ ਨਾਲ ਹੀ ਜੇਈਈ ਮੇਨ ਪ੍ਰੀਖਿਆਵਾਂ ਦਾ ਦੂਜਾ ਸੈਸ਼ਨ 6, 7, 8, 9, 10, 11 ਅਤੇ 12 ਅਪ੍ਰੈਲ 2023 ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ 5 ਅਪ੍ਰੈਲ ਤੱਕ ਲਗਭਗ ਸਾਰੇ ਬੋਰਡਾਂ ਦੀਆਂ 12ਵੀਂ ਦੀਆਂ ਪ੍ਰੀਖਿਆਵਾਂ ਖਤਮ ਹੋ ਜਾਣਗੀਆਂ। ਉਸ ਤੋਂ ਬਾਅਦ ਹੀ ਜੇਈਈ ਮੇਨ ਦੀ ਪ੍ਰੀਖਿਆ ਹੋਵੇਗੀ।
ਹਾਲ ਹੀ ਵਿੱਚ ਜਾਰੀ ਹੋਈ ਹੈ ਐਗਜ਼ਾਮ ਸਿਟੀ ਸਲਿੱਪ
ਨੈਸ਼ਨਲ ਟੈਸਟਿੰਗ ਏਜੰਸੀ ਨੇ 18 ਜਨਵਰੀ ਨੂੰ ਜੇਈਈ ਮੇਨ ਪ੍ਰੀਖਿਆ ਲਈ ਪ੍ਰੀਖਿਆ ਸਿਟੀ ਸਲਿੱਪ ਜਾਰੀ ਕੀਤੀ ਹੈ। ਜਿਹੜੇ ਉਮੀਦਵਾਰ ਇਸ ਇਮਤਿਹਾਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ, ਉਹ ਹੇਠਾਂ ਦਿੱਤੇ ਸਟੈਪਸ ਦੀ ਪਾਲਣਾ ਕਰਕੇ ਪ੍ਰੀਖਿਆ ਸਿਟੀ ਸਲਿੱਪ ਨੂੰ ਡਾਊਨਲੋਡ ਕਰ ਸਕਦੇ ਹਨ। ਇਸ ਅਨੁਸਾਰ, ਉਹ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰਬੰਧ ਕਰ ਸਕਦੇ ਹਨ। ਇਸ ਪ੍ਰੀਖਿਆ ਸਬੰਧੀ ਕਿਸੇ ਵੀ ਤਰ੍ਹਾਂ ਦੇ ਅਪਡੇਟਸ ਲਈ jeemain.nta.nic.in 'ਤੇ ਵਿਸਿਟ ਕਰਦੇ ਰਹੋ।
Education Loan Information:
Calculate Education Loan EMI