ਨਵੀਂ ਦਿੱਲੀ: ਇੰਜਨੀਅਰਿੰਗ ਅਤੇ ਮੈਡੀਕਲ 'ਚ ਦਾਖਲੇ ਨਾਲ ਸਬੰਧਤ ਜੇਈਈ (Joint Entrance Exam), ਮੇਨਸ ਤੇ ਨੀਟ (National Eligibility cum Entrance Test) ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਹੁਣ ਹੋਰ ਇੰਤਜ਼ਾਰ ਨਹੀਂ ਕਰਨਾ ਪਵੇਗਾ। ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਆਪਣੀ ਪੂਰੀ ਯੋਜਨਾ ਤਿਆਰ ਕਰ ਲਈ ਹੈ। ਇਸੇ ਹਫ਼ਤੇ ਇਨ੍ਹਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਫਿਲਹਾਲ ਜੁਲਾਈ ਅਤੇ ਅਗਸਤ 'ਚ ਹੀ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਨੂੰ ਕਰਵਾਉਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਮੰਤਰਾਲੇ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਐਨਟੀਏ ਨੇ ਜੇਈਈ ਮੇਨਸ ਤੇ ਨੀਟ ਦੀ ਪ੍ਰੀਖਿਆ ਕਰਵਾਉਣ ਦੀ ਸਾਰੀ ਯੋਜਨਾ ਸਿੱਖਿਆ ਮੰਤਰਾਲੇ ਨੂੰ ਸੌਂਪ ਦਿੱਤੀ ਹੈ, ਜਿਸ ਦੀ ਪ੍ਰਵਾਨਗੀ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾਵੇਗਾ। ਹਾਲਾਂਕਿ ਇਨ੍ਹਾਂ ਪ੍ਰੀਖਿਆਵਾਂ ਦੀ ਸ਼ੁਰੂਆਤ ਜੁਲਾਈ ਦੇ ਆਖਰੀ ਹਫ਼ਤੇ ਤੋਂ ਹੋਵੇਗੀ, ਜਿਸ 'ਚ ਜੇਈਈ ਮੇਨਸ ਦੇ ਬਾਕੀ ਦੋ ਸੈਸ਼ਨਾਂ 'ਚੋਂ ਇੱਕ ਸੈਸ਼ਨ ਦੀ ਪ੍ਰੀਖਿਆ ਕਰਾਉਣ ਦੀ ਯੋਜਨਾ ਬਣਾਈ ਗਈ ਹੈ।
ਐਨਟੀਏ ਨੇ ਇਹ ਯੋਜਨਾ ਰਾਸ਼ਟਰੀ ਪੱਧਰ 'ਤੇ ਕੋਰੋਨਾ ਦੀ ਲਾਗ ਦੀ ਹੌਲੀ ਰਫ਼ਤਾਰ ਦੇ ਮੱਦੇਨਜ਼ਰ ਬਣਾਈ ਹੈ। ਉੱਥੇ ਹੀ ਇਹ ਲਾਗ ਦੀ ਕਿਸੇ ਵੀ ਨਵੀਂ ਲਹਿਰ ਦੇ ਆਉਣ ਤੋਂ ਪਹਿਲਾਂ ਇਸ ਨੂੰ ਪੂਰਾ ਕਰਨਾ ਚਾਹੁੰਦੀ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਲੰਬੇ ਮੰਥਨ ਤੋਂ ਬਾਅਦ ਪ੍ਰੀਖਿਆਵਾਂ ਦੇ ਇਸ ਪ੍ਰੋਗਰਾਮ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ, ਜਿਸ 'ਚ ਮਾਹਰਾਂ ਦੀ ਰਾਇ ਵੀ ਲਈ ਗਈ ਹੈ। ਹਾਲਾਂਕਿ ਇਸ 'ਤੇ ਸਿੱਖਿਆ ਮੰਤਰਾਲੇ ਤੇ ਪੀਐਮਓ ਦੀ ਮਨਜ਼ੂਰੀ ਅਜੇ ਪ੍ਰਾਪਤ ਨਹੀਂ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਪ੍ਰੀਖਿਆਵਾਂ ਨੂੰ ਲੰਬੇ ਸਮੇਂ ਤਕ ਨਹੀਂ ਲਟਕਾਇਆ ਜਾਵੇਗਾ। ਇਨ੍ਹਾਂ ਪ੍ਰੀਖਿਆਵਾਂ ਨੂੰ ਸਿਰਫ਼ 15 ਦਿਨ ਪਹਿਲਾਂ ਨੋਟਿਸ ਦੇ ਅਧਾਰ 'ਤੇ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਂਝ ਵੀ ਇਨ੍ਹਾਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਦੇ ਸਮੇਂ ਮੰਤਰਾਲੇ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਸਥਿਤੀ ਆਮ ਹੋਣ 'ਤੇ ਇਹ ਪ੍ਰੀਖਿਆਵਾਂ 15 ਦੇ ਨੋਟਿਸ 'ਚ ਕਿਸੇ ਵੀ ਸਮੇਂ ਲਈਆਂ ਜਾਣਗੀਆਂ। ਉਂਝ ਵੀ ਕੋਰੋਨਾ ਦੀ ਅਗਲੀ ਲਹਿਰ ਬਾਰੇ ਪ੍ਰਗਟ ਕੀਤੇ ਜਾ ਰਹੇ ਡਰ ਦੇ ਮੱਦੇਨਜ਼ਰ ਇਹ ਪ੍ਰੀਖਿਆਵਾਂ ਛੇਤੀ ਕਰਵਾਉਣੀ ਠੀਕ ਹੋਵੇਗੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
Education Loan Information:
Calculate Education Loan EMI