Free Milk: ਮਹਿੰਗਾਈ ਦਿਨੋਂ ਦਿਨ ਵਧ ਰਹੀ ਹੈ। ਅਜਿਹੇ 'ਚ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਦੁੱਧ ਦੀ ਗੱਲ ਕਰੀਏ ਤਾਂ ਦੁੱਧ ਦੇ ਰੇਟ ਦਿਨੋਂ ਦਿਨ ਵਧਦੇ ਜਾ ਰਹੇ ਹਨ। ਕੁਝ ਸ਼ਹਿਰਾਂ 'ਚ ਦੁੱਧ 80 ਰੁਪਏ ਪ੍ਰਤੀ ਲੀਟਰ ਅਤੇ ਕੁਝ ਸ਼ਹਿਰਾਂ 'ਚ 70 ਰੁਪਏ ਪ੍ਰਤੀ ਲੀਟਰ 'ਚ ਮਿਲ ਰਿਹਾ ਹੈ। ਪਿੰਡਾਂ ਵਰਗੇ ਛੋਟੇ ਖੇਤਰਾਂ ਵਿੱਚ ਵੀ ਦੁੱਧ ਦਾ ਰੇਟ 50 ਤੋਂ 60 ਰੁਪਏ ਪ੍ਰਤੀ ਲੀਟਰ ਹੈ। ਇੰਨੀ ਮਹਿੰਗਾਈ ਕਾਰਨ ਗ਼ਰੀਬ ਆਦਮੀ ਲਈ ਆਪਣੇ ਬੱਚਿਆਂ ਲਈ ਇੰਨਾਂ ਮਹਿੰਗਾ ਦੁੱਧ ਖ਼ਰੀਦਣਾ ਬਹੁਤ ਮੁਸ਼ਕਲ ਹੋ ਗਿਆ ਹੈ। ਇਸ ਕਾਰਨ ਕਈ ਗ਼ਰੀਬ ਬੱਚਿਆਂ ਨੂੰ ਦੁੱਧ ਦਾ ਪੋਸ਼ਣ ਨਹੀਂ ਮਿਲਦਾ। ਹਾਲਾਂਕਿ, ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਇੱਕ ਅਜਿਹਾ ਪਿੰਡ ਹੈ, ਜਿੱਥੇ ਲੱਸੀ ਅਤੇ ਦੁੱਧ ਵਰਗੀਆਂ ਮਹਿੰਗੀਆਂ ਚੀਜ਼ਾਂ ਮੁਫ਼ਤ ਵਿੱਚ ਮਿਲਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕਿਹੜਾ ਪਿੰਡ ਹੈ ਅਤੇ ਉੱਥੇ ਦੁੱਧ ਮੁਫਤ ਕਿਉਂ ਮਿਲਦਾ ਹੈ?


ਪਿੰਡ ਚੋਂ ਮਿਲਦਾ ਹੈ ਮੁਫ਼ਤ ਦੁੱਧ ਅਤੇ ਲੱਸੀ 


ਹਰਿਆਣਾ ਦੇ ਭਿਵਾਨੀ ਸ਼ਹਿਰ ਦੇ ਕੋਲ ਇੱਕ ਅਜਿਹਾ ਪਿੰਡ ਹੈ ਜਿੱਥੇ ਕਰੀਬ 750 ਘਰ ਬਣੇ ਹੋਏ ਹਨ। ਇਸ ਪਿੰਡ ਨੂੰ ਨੱਥੂਵਾਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਦੱਸ ਦੇਈਏ ਕਿ ਨੱਥੂਵਾਸ ਦੇ ਹਰ ਘਰ ਵਿੱਚ 2 ਤੋਂ 3 ਗਾਵਾਂ ਅਤੇ ਮੱਝਾਂ ਮੌਜੂਦ ਹਨ। ਪਰ ਫਿਰ ਵੀ ਇਸ ਪਿੰਡ ਦਾ ਇੱਕ ਵੀ ਵਿਅਕਤੀ ਦੁੱਧ ਦਾ ਕਾਰੋਬਾਰ ਨਹੀਂ ਕਰਦਾ। ਜੇ ਕਿਸੇ ਨੂੰ ਦੁੱਧ ਦੀ ਲੋੜ ਹੋਵੇ ਤਾਂ ਮੁਫ਼ਤ ਦਿੱਤਾ ਜਾਂਦਾ ਹੈ ਪਰ ਵੇਚਿਆ ਨਹੀਂ ਜਾਂਦਾ।


ਪਿੰਡ ਨੱਥੂਵਾਸ ਵਿੱਚ ਮੁਫ਼ਤ ਦੁੱਧ ਮਿਲਣ ਦਾ ਕਾਰਨ


ਪਿੰਡ ਵਾਸੀ ਦੱਸਦੇ ਹਨ ਕਿ 150 ਸਾਲ ਪਹਿਲਾਂ ਪਿੰਡ ਵਿੱਚ ਭਿਆਨਕ ਮਹਾਂਮਾਰੀ ਤੇਜ਼ੀ ਨਾਲ ਫੈਲ ਗਈ ਸੀ। ਇੱਕ-ਇੱਕ ਕਰਕੇ ਪਸ਼ੂ ਮਰਨ ਲੱਗੇ। ਉਸ ਸਮੇਂ ਪਿੰਡ ਦੇ ਇੱਕ ਮਹੰਤ ਫੂਲਪੁਰੀ ਨੇ ਬਚੇ ਹੋਏ ਪਸ਼ੂਆਂ ਨੂੰ ਇੱਕ ਦਰੱਖਤ ਨਾਲ ਬੰਨ੍ਹ ਦਿੱਤਾ ਅਤੇ ਪਿੰਡ ਵਾਸੀਆਂ ਨੂੰ ਕਿਹਾ ਕਿ ਅੱਜ ਤੋਂ ਬਾਅਦ ਪਿੰਡ ਵਿੱਚ ਦੁੱਧ ਨਹੀਂ ਵਿਕੇਗਾ। ਪਿੰਡ ਵਾਲਿਆਂ ਨੇ ਮਹੰਤ ਜੀ ਦੀ ਗੱਲ ਮੰਨ ਕੇ ਦੁੱਧ ਵੇਚਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਸਭ ਕੁਝ ਠੀਕ ਹੋਣ ਲੱਗਾ। ਉਸ ਤੋਂ ਬਾਅਦ ਵੀ ਜੇ ਕਿਸੇ ਨੇ ਪਿੰਡ ਵਿੱਚ ਦੁੱਧ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵਿਅਕਤੀ ਨਾਲ ਇੱਕ ਨਾ ਇੱਕ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਸੀ।


150 ਸਾਲ ਪੁਰਾਣੀ ਪਰੰਪਰਾ ਦਾ ਲਾਭ?


ਇਸ ਪਿੰਡ ਵਿੱਚ 150 ਸਾਲਾਂ ਤੋਂ ਦੁੱਧ ਨਹੀਂ ਵਿਕਦਾ। ਹੁਣ ਇਸ ਨੂੰ ਵਿਸ਼ਵਾਸ ਮੰਨੋ ਜਾਂ ਅੰਧਵਿਸ਼ਵਾਸ ਪਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਦਹਾਕਿਆਂ ਤੋਂ ਪਿੰਡ ਦੇ ਪਸ਼ੂਆਂ ਵਿੱਚ ਕਿਸੇ ਕਿਸਮ ਦੀ ਕੋਈ ਮਹਾਂਮਾਰੀ ਨਹੀਂ ਆਈ। ਜੇ ਦੇਖਿਆ ਜਾਵੇ ਤਾਂ ਇਸ ਪਰੰਪਰਾ ਦਾ ਬਹੁਤ ਵੱਡਾ ਫਾਇਦਾ ਹੈ। ਜਦੋਂ ਪਿੰਡ ਵਿੱਚ ਕੋਈ ਵਿਆਹ ਜਾਂ ਸਮਾਗਮ ਹੁੰਦਾ ਹੈ ਤਾਂ ਪਿੰਡ ਵਿੱਚ ਦੁੱਧ ਮੁਫ਼ਤ ਮਿਲਦਾ ਹੈ। ਇਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਪਿੰਡ ਦੇ ਬੱਚਿਆਂ ਨੂੰ ਪੀਣ ਲਈ ਲੋੜੀਂਦੀ ਮਾਤਰਾ ਵਿੱਚ ਦੁੱਧ ਅਤੇ ਬਿਨਾਂ ਕਿਸੇ ਮਿਲਾਵਟ ਦੇ ਮਿਲਦਾ ਹੈ, ਜੋ ਪਿੰਡ ਦੇ ਬੱਚਿਆਂ ਦੀ ਸਿਹਤ ਲਈ ਬਹੁਤ ਵਧੀਆ ਹੈ।


Education Loan Information:

Calculate Education Loan EMI