Manjinder Sirsa on Punjab Government: ਸਿੱਖਿਆ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਨੈਸ਼ਨਲ ਅਚੀਵਮੈਂਟ ਸਰਵੇ (ਐਨਏਐਸ) 2021 ਦੀ ਰਿਪੋਰਟ ਵਿੱਚ ਜਿੱਥੇ ਪੰਜਾਬ ਬਾਕੀ ਰਾਜਾਂ ਵਿੱਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਾਜ ਬਣਿਆ ਹੈ। ਉੱਥੇ ਹੀ ਪੰਜਾਬ ਸਰਕਾਰ ਦੇ ਇਸ ਮੌਕੇ 'ਤੇ ਚੁੱਪੀ ਧਾਰਨ ਨੂੰ ਲੈ ਕੇ ਵਿਰੋਧੀ ਲਗਾਤਾਰ ਸਰਕਾਰ ਦਾ ਘਿਰਾਓ ਕਰ ਰਹੇ ਹਨ। 


ਹੁਣ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਰਵੇ 'ਚ ਪੰਜਾਬ ਸਭ ਤੋਂ ਮੋਹਰੀ ਰਿਹਾ ਹੈ ਅਤੇ ਦਿੱਲੀ ਪੰਜਾਬ ਦੇ ਸਕੂਲਾਂ ਤੋਂ ਕਈ ਪੜਾਅ ਪਿੱਛੇ ਹੈ ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਆਪਣੇ ਸਕੂਲਾਂ ਦੇ ਅਧਿਆਪਕਾਂ ਤੇ ਬੱਚਿਆਂ ਦੀ ਤਾਰੀਫ ਨਹੀਂ ਕਰਨਾ ਚਾਹੁੰਦੀ ਉਹ ਦਿੱਲੀ ਸਰਕਾਰ ਦੇ ਸਕੂਲਾਂ ਨੂੰ ਉੱਪਰ ਰੱਖਣਾ ਚਾਹੁੰਦੀ ਹੈ। ਸਿਰਸਾ ਨੇ ਕਿਹਾ ਕਿ ਜਿਸਦੀ ਤਾਰੀਫ ਪੂਰਾ ਦੇਸ਼ ਕਰ ਰਿਹਾ ਹੈ ਪੰਜਾਬ ਸਰਕਾਰ ਉਹਨਾਂ ਦੀ ਤਾਰੀਫ ਨਹੀਂ ਕਰ ਪਾ ਰਹੀ। 






ਵਿਰੋਧੀਆਂ ਵੱਲੋਂ ਚੁੱਕੇ ਜਾ ਰਹੇ ਸਵਾਲ


ਸੁਖਪਾਲ ਖਹਿਰਾ ਨੇ ਵੀ ਕਸਿਆ ਸੀ ਤੰਜ


Survey 'ਚ ਪੰਜਾਬ ਦੇ ਸਕੂਲਾਂ ਦੇ ਨੰਬਰ 1 'ਤੇ ਆਉਣ 'ਤੇ ਜਿੱਥੇ ਵਿਰੋਧੀ 'ਆਪ' ਸਰਕਾਰ ਨੂੰ ਘੇਰੇ 'ਚ ਲੈ ਰਹੀ ਹੈ ਉੱਥੇ ਹੀ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਸਰਕਾਰ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਪੰਜਾਬ ਦੀ ਇਸ ਮਹਾਨ ਪ੍ਰਾਪਤੀ 'ਤੇ ਸਰਕਾਰ ਨੇ ਹੁਣ ਚੁੱਪੀ ਕਿਉਂ ਧਾਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਘੱਟੋ-ਘੱਟ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈਆਂ ਹੀ ਦੇ ਦੇਣੀਆਂ ਚਾਹੀਦੀਆਂ ਹਨ ਤੇ ਪੰਜਾਬ ਦੇ ਮਾਡਲ ਦਾ ਪ੍ਰਚਾਰ ਸੀਐੱਮ ਅਰਵਿੰਦ ਕੇਜਰੀਵਾਲ ਨੂੰ ਕਰਨਾ ਚਾਹੀਦਾ ਹੈ।


ਦਸ ਦਈਏ ਕਿ ਸਿੱਖਿਆ ਮੰਤਰਾਲੇ ਨੇ ਪਿਛਲੇ ਵਰ੍ਹੇ ਨਵੰਬਰ ਮਹੀਨੇ ਵਿੱਚ ਇਹ ਸਰਵੇਖਣ ਕਰਵਾਇਆ ਸੀ, ਜਿਸ ਦੌਰਾਨ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਵੱਖੋ-ਵੱਖਰੇ ਵਿਸ਼ਿਆਂ ਵਿੱਚ ਸਿੱਖਣ ਸਬੰਧੀ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ ਸੀ।


ਸੂਬਿਆਂ ਦੀ ਕਾਰਗੁਜ਼ਾਰੀ ਵਿੱਚ ਰਾਜਸਥਾਨ ਨੇ ਵੀ ਚੰਗੇ ਨਤੀਜੇ ਦਿਖਾਏ ਹਨ। ਇਸ ਦੌਰਾਨ ਕੁੱਲ 15 ਕੈਟਾਗਿਰੀਆਂ ਵਿੱਚੋਂ 10 ਵਿੱਚ ਪੰਜਾਬ ਨੇ ਸਭ ਤੋਂ ਵੱਧ ਅੰਕ ਹਾਸਲ ਕੀਤੇ ਹਨ। ਇਸ ਸਰਵੇਖਣ ਅਧੀਨ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸ਼ਾਮਲ ਕਰਦਿਆਂ ਪੰਜਾਬ ਦੇ 3,656 ਸਕੂਲਾਂ ਦੇ 1.17 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਗਈ ਸੀ। ਇਸ ਸਰਵੇਖਣ ਤਹਿਤ ਕੌਮੀ ਪੱਧਰ ’ਤੇ ਕੁੱਲ 1.18 ਲੱਖ ਸਕੂਲਾਂ ਦੇ ਤੀਜੀ, ਪੰਜਵੀਂ, ਅੱਠਵੀਂ ਤੇ ਦਸਵੀਂ ਜਮਾਤ ਦੇ 34.01 ਲੱਖ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦੀ ਜਾਂਚ ਕੀਤੀ ਸੀ।


Education Loan Information:

Calculate Education Loan EMI