ਨਵੀਂ ਦਿੱਲੀ: ਨੀਟ (NEET) ਦੀ ਪ੍ਰੀਖਿਆ ਉੱਤੇ ਸਸਪੈਂਸ ਹਾਲੇ ਵੀ ਬਣਿਆ ਹੋਇਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ – NTA) ਨੇ ਅੰਡਰ ਗ੍ਰੈਜੁਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਵਾਸਤੇ ਲਈ ਜਾਣ ਵਾਲੀ ਇਸ ਪ੍ਰੀਖਿਆ ਲਈ ਬਿਨੈ-ਪੱਤਰ ਜਾਰੀ ਨਹੀਂ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਅਗਲੇ ਹਫਤੇ ਤੱਕ ਇਸ ਪ੍ਰੀਖਿਆ ਦੇ ਸਬੰਧ ਵਿੱਚ ਇੱਕ ਨਵਾਂ ਸ਼ੈਡਿਊਲ ਜਾਰੀ ਕੀਤਾ ਜਾ ਸਕਦਾ ਹੈ।
ਐੱਨਟੀਏ ਨੇ ਅਜੇ ਤੱਕ ਪ੍ਰੀਖਿਆ ਲਈ ਅਰਜ਼ੀ ਫਾਰਮ ਜਾਰੀ ਨਹੀਂ ਕੀਤਾ ਹੈ। ਪਿਛਲੀ ਵਾਰ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰੀਖਿਆ 1 ਅਗਸਤ ਨੂੰ ਹੋਣੀ ਹੈ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਇਸ ਬਾਰੇ ਭੰਬਲਭੂਸੇ ਵਿਚ ਹਨ ਕਿ ਪ੍ਰੀਖਿਆ ਸਮੇਂ ਸਿਰ ਆਯੋਜਿਤ ਕੀਤੀ ਜਾਏਗੀ ਜਾਂ ਇਸ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ।
ਹਾਲ ਹੀ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਜਾਅਲੀ ਨੋਟਿਸ ਵਾਇਰਲ ਹੋਇਆ ਸੀ, ਜਿਸ ਵਿੱਚ ਪ੍ਰੀਖਿਆ ਦੀ ਤਰੀਕ ਅਤੇ ਬਿਨੈ-ਪੱਤਰ ਜਾਰੀ ਕਰਨ ਦੀ ਤਰੀਕ ਬਾਰੇ ਜਾਣਕਾਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਐਨਟੀਏ ਨੇ ਇਸ ਨੋਟਿਸ ਨੂੰ ਫਰਜ਼ੀ ਦੱਸਿਆ ਸੀ। ਪ੍ਰੀਖਿਆ ਲਈ ਅਰਜ਼ੀ ਫਾਰਮ ਲਗਪਗ 60 ਦਿਨ ਪਹਿਲਾਂ ਜਾਰੀ ਕੀਤੇ ਜਾਂਦੇ ਹਨ ਤਾਂ ਕਿ ਐਨਟੀਏ ਕੋਲ ਪ੍ਰੀਖਿਆ ਕੇਂਦਰ ਦਾ ਫੈਸਲਾ ਕਰਨ, ਸ਼ਿਫਟ ਕਰਨ ਤੇ ਦਾਖਲਾ ਕਾਰਡ ਜਾਰੀ ਕਰਨ ਲਈ ਕਾਫ਼ੀ ਸਮਾਂ ਹੋਵੇ। ਦੱਸ ਦੇਈਏ ਕਿ ਪਿਛਲੇ ਮਹੀਨੇ ਏਜੰਸੀ ਨੇ ਇਹ ਵੀ ਦੱਸਿਆ ਸੀ ਕਿ ਪ੍ਰੀਖਿਆ ਸਤੰਬਰ ਤੱਕ ਲਈ ਜਾ ਸਕਦੀ ਹੈ।
ਐਨਟੀਏ ਨੇ ਦਿੱਤੀ ਇਹ ਜਾਣਕਾਰੀ
ਐਨਟੀਏ ਨੇ ਕਿਹਾ ਹੈ ਕਿ NEET UG ਪ੍ਰੀਖਿਆ ਦੀ ਤਰੀਕ ਨੂੰ ਅੰਤਮ ਰੂਪ ਦੇਣ ਲਈ ਇਸਦੇ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ। ਪ੍ਰੀਖਿਆ ਦੀ ਨਵੀਂ ਤਾਰੀਖ ਦਾ ਫੈਸਲਾ ਕੋਰੋਨਾ ਮਹਾਂਮਾਰੀ ਦੀਆਂ ਸਥਿਤੀਆਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾਵੇਗਾ। ਦਾਖਲਾ ਪ੍ਰੀਖਿਆ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕਿਸੇ ਵੀ ਨਵੇਂ ਅਪਡੇਟਾਂ ਲਈ ਐਨਟੀਏ (nta.nic.in) ਤੇ (ntaneet.nic.in) ਦੀ ਅਧਿਕਾਰਤ ਵੈਬਸਾਈਟ 'ਤੇ ਨਜ਼ਰ ਰੱਖਣ।
Education Loan Information:
Calculate Education Loan EMI