ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ NEET ਜਾਂ NEET UG 2021 ਦੀ ਅੰਡਰਗ੍ਰੈਜੁਏਟ ਪ੍ਰੀਖਿਆ ਲਈ ਅਰਜ਼ੀ ਦੀ ਮਿਤੀ ਵਧਾ ਦਿੱਤੀ ਹੈ। ਉਮੀਦਵਾਰ ਹੁਣ 10 ਅਗਸਤ 2021 ਨੂੰ ਸ਼ਾਮ 5 ਵਜੇ ਤੱਕ ਇਸ ਪ੍ਰੀਖਿਆ ਲਈ ਅਰਜ਼ੀ ਦੇ ਸਕਦੇ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਸਾਈਟ neet.nta.nic 'ਤੇ ਜਾ ਕੇ ਵਿਸਤ੍ਰਿਤ ਨੋਟਿਸ ਦੀ ਜਾਂਚ ਕਰ ਸਕਦੇ ਹਨ ਤੇ ਵਧਾਈ ਗਈ ਮਿਤੀ ਤੱਕ ਅਰਜ਼ੀ ਦੇ ਸਕਦੇ ਹਨ।


ਇਹ ਐਲਾਨ ਐਨਟੀਏ ਦੁਆਰਾ ਉਨ੍ਹਾਂ ਉਮੀਦਵਾਰਾਂ ਲਈ ਹੈ ਜੋ ਦਾਖਲਾ ਲੈਣ ਦੇ ਚਾਹਵਾਨ ਹਨ ਜੋ ਕਿਸੇ ਵੀ ਕਾਰਨ ਕਰਕੇ NEET (UG) 2021 ਲਈ ਅਰਜ਼ੀ ਨਹੀਂ ਦੇ ਸਕੇ ਹਨ, ਹੁਣ ਇਹ ਉਮੀਦਵਾਰ ਵਧਾਈ ਗਈ ਤਾਰੀਖ ਤੱਕ ਅਰਜ਼ੀ ਦੇ ਸਕਦੇ ਹਨ। ਇਹ ਵਧਾਈ ਹੋਈ ਤਾਰੀਖ ਬੀਐਸਸੀ (ਆਨਰਜ਼) ਨਰਸਿੰਗ ਕੋਰਸ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੀ ਲਾਗੂ ਹੈ। ਇਨ੍ਹਾਂ ਤਰੀਕਾਂ ਦੇ ਨਾਲ, ਅਰਜ਼ੀ ਸੋਧਣ ਦੀ ਤਾਰੀਖ ਵੀ ਬਦਲ ਗਈ ਹੈ।


NEET UG  2021-ਨਵਾਂ ਸ਼ਡਿਊਲ


NEET UG 2021 ਅਰਜ਼ੀ ਦੀ ਅੰਤਮ ਮਿਤੀ 10 ਅਗਸਤ 2021, ਸ਼ਾਮ ਪੰਜ ਵਜੇ ਤੱਕ


NEET UG 2021 ਐਪਲੀਕੇਸ਼ਨ ਫੀਸ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ - 10 ਅਗਸਤ 2021, ਸ਼ਾਮ 5 ਵਜੇ ਤੱਕ


ਐਪਲੀਕੇਸ਼ਨ ਸੋਧ (correction) ਵਿੰਡੋ ਦੀ ਮਿਤੀ- 11 ਅਗਸਤ 2021 ਤੋਂ 14 ਅਗਸਤ 2021


ਉਮੀਦਵਾਰਾਂ ਨੂੰ ਨੋਟ ਕਰਨ ਕਿ ਅਰਜ਼ੀ ਫਾਰਮ ਵਿੱਚ ਸੋਧ ਦਾ ਵਿਕਲਪ ਸਿਰਫ ਆਪਸ਼ਨਲ ਹੈ। ਉਹ ਵਿਦਿਆਰਥੀ ਜੋ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਦੇ ਫਾਰਮ ਨੂੰ ਸੁਧਾਰੇ ਜਾਣ ਦੀ ਜ਼ਰੂਰਤ ਹੈ ਉਹ ਇਸ ਮੌਕੇ ਦੀ ਵਰਤੋਂ ਕਰ ਸਕਦੇ ਹਨ ਤੇ ਆਪਣੇ ਵੇਰਵਿਆਂ ਨੂੰ ਸਹੀ ਕਰ ਸਕਦੇ ਹਨ।


DHS ਦੀ ਸਿਫਾਰਸ਼ 'ਤੇ ਫੈਸਲਾ


NTA ਨੇ ਇਹ ਫੈਸਲਾ ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਾਇੰਸਜ਼ (DGHS) ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਿਫਾਰਸ਼ 'ਤੇ ਲਿਆ ਹੈ। ਇਹ NEET (UG) 2021 ਦੇ ਨਤੀਜਿਆਂ ਦੇ ਸਬੰਧ ਵਿੱਚ ਕੀਤਾ ਗਿਆ ਸੀ। ਇਹ ਨਤੀਜਾ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਹੋਰ ਸੰਸਥਾਵਾਂ ਦੁਆਰਾ ਉਨ੍ਹਾਂ ਦੇ ਯੋਗਤਾ ਮਾਪਦੰਡਾਂ ਅਨੁਸਾਰ ਵਰਤਿਆ ਜਾ ਸਕਦਾ ਹੈ। ਇਹ ਨਤੀਜਾ ਬੀਐਸਸੀ (ਆਨਰਜ਼) ਨਰਸਿੰਗ ਵਿੱਚ ਦਾਖਲੇ ਲਈ ਵੀ ਵਰਤਿਆ ਜਾ ਸਕਦਾ ਹੈ।


Education Loan Information:

Calculate Education Loan EMI