Education Loan Information:
Calculate Education Loan EMIਨਵੇਂ ਵਿਭਾਗ ਦਾ ਚਾਰਜ ਸੰਭਾਲਦਿਆਂ ਸੋਨੀ ਨੇ ਫਸਾਏ ਸਿੰਗਲਾ ਨਾਲ ਸਿੰਙ
ਏਬੀਪੀ ਸਾਂਝਾ | 25 Jun 2019 04:05 PM (IST)
ਮੰਤਰਾਲਾ ਸੰਭਾਲਦੇ ਹੀ ਓਪੀ ਸੋਨੀ ਨੇ ਅਫ਼ਸਰਸ਼ਾਹੀ ਖਿਲਾਫ਼ ਆਪਣਾ ਸਟੈਂਡ ਕਾਇਮ ਰੱਖਣ ਦਾ ਦਾਅਵਾ ਕੀਤਾ ਤੇ ਨਾਲ ਹੀ ਵਿਜੇਂਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਲਈ ਜਾਰੀ ਕੀਤੀ ਆਨਲਾਈਨ ਬਦਲੀ ਸੁਵਿਧਾ 'ਤੇ ਸਵਾਲ ਖੜ੍ਹੇ ਕੀਤੇ।
ਚੰਡੀਗੜ੍ਹ: ਓਮ ਪ੍ਰਕਾਸ਼ ਸੋਨੀ ਨੇ ਪੁਰਾਣਾ ਸਿੱਖਿਆ ਵਿਭਾਗ ਖੁੱਸਣ ਤੋਂ 19 ਦਿਨ ਬਾਅਦ ਮੈਡੀਕਲ ਸਿੱਖਿਆ ਤੇ ਖੋਜ ਮੰਤਰਾਲਾ ਸੰਭਾਲ ਲਿਆ ਹੈ। ਮੰਤਰਾਲਾ ਸੰਭਾਲਦੇ ਹੀ ਓਪੀ ਸੋਨੀ ਨੇ ਅਫ਼ਸਰਸ਼ਾਹੀ ਖਿਲਾਫ਼ ਆਪਣਾ ਸਟੈਂਡ ਕਾਇਮ ਰੱਖਣ ਦਾ ਦਾਅਵਾ ਕੀਤਾ ਤੇ ਨਾਲ ਹੀ ਵਿਜੇਂਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਲਈ ਜਾਰੀ ਕੀਤੀ ਆਨਲਾਈਨ ਬਦਲੀ ਸੁਵਿਧਾ 'ਤੇ ਸਵਾਲ ਖੜ੍ਹੇ ਕੀਤੇ। ਸੋਨੀ ਨੇ ਕਿਹਾ ਕਿ ਪੋਰਟਫੋਲੀਓ ਬਦਲਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਆਨਲਾਈਨ ਬਦਲੀ ਨੀਤੀ ਤਿਆਰ ਕਰ ਦਿੱਤੀ ਗਈ ਸੀ, ਪਰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਜਾਣਬੁੱਝ ਕੇ ਦੇਰੀ ਕੀਤੀ ਗਈ। ਮੰਤਰੀ ਨੇ ਕਿਹਾ ਕਿ ਪਾਲਿਸੀ ਪਹਿਲਾਂ ਹੀ ਬਣਾ ਦਿੱਤੀ ਗਈ ਸੀ ਤੇ ਉਨ੍ਹਾਂ ਦੇ ਮੰਤਰੀ ਰਹਿੰਦਿਆਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤੀ ਗਈ ਸੀ। ਇਸ ਦੇ ਨਾਲ ਹੀ ਸੋਨੀ ਨੇ ਕਿਹਾ ਕਿ ਅਫ਼ਸਰਸ਼ਾਹੀ ਖ਼ਿਲਾਫ਼ ਉਨ੍ਹਾਂ ਦੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੁਝ ਅਫ਼ਸਰ ਸਿਸਟਮ ਨੂੰ ਖ਼ਰਾਬ ਕਰ ਰਹੇ ਹਨ, ਜਿਸ ਕਰਕੇ ਆਵਾਜ਼ ਚੁੱਕਣੀ ਜ਼ਰੂਰੀ ਸੀ। ਸੋਨੀ ਨੇ ਕਿਹਾ ਨਵੇਂ ਮੰਤਰਾਲੇ ਦੇ ਅਫਸਰ ਚੰਗੇ ਹਨ ਤੇ ਉਨ੍ਹਾਂ ਮਹਿਕਮੇ ਦੀ ਤਰੱਕੀ ਵੱਲ ਵਧਣ ਦੀ ਆਸ ਵੀ ਜਤਾਈ।