ਨਵੀਂ ਦਿੱਲੀ: ਤਾਜ਼ਾ ਰਿਪੋਰਟਾਂ ਮੁਤਾਬਕ ਮੋਦੀ ਸਰਕਾਰ ਦੌਰਾਨ ਦੇਸ਼ ਵਿੱਚ ਬੇਰੁਜਗਾਰੀ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਚੁੱਕੀ ਹੈ। ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 4.12 ਲੱਖ ਤੋਂ ਵਧ ਪੋਸਟਾਂ ਖਾਲੀ ਪਈਆਂ ਹਨ। ਇਸ ਦਾ ਖੁਲਾਸਾ ਕੇਂਦਰ ਸਰਕਾਰ ਨੇ ਲੋਕ ਸਭਾ ਵਿੱਚ ਲਿਖਤੀ ਜਵਾਬ ਵਿੱਚ ਕੀਤਾ ਹੈ। ਸਵਾਲ ਹੈ ਕਿ ਸਰਕਾਰ ਉਨ੍ਹਾਂ ਪੋਸਟਾਂ ਨੂੰ ਭਰ ਕਿਉਂ ਨਹੀਂ ਰਹੀ?


ਕੇਂਦਰ ਸਰਕਾਰ ਨੇ ਦੱਸਿਆ ਹੈ ਕਿ ਸਾਲ 2016 ਵਿੱਚ ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿੱਚ 4.12 ਲੱਖ ਤੋਂ ਵਧ ਪੋਸਟਾਂ ਖਾਲੀ ਪਈਆਂ ਸਨ। ਇਨ੍ਹਾਂ ਕੁੱਲ 4,12,752 ਪੋਸਟਾਂ ਵਿੱਚ 15,284 ਗਰੁੱਪ ਏ, 76,050 ਗਰੁੱਪ ਬੀ ਤੇ 3,21,418 ਗਰੁੱਪ ਸੀ ਸ਼੍ਰੇਣੀ ਨਾਲ ਸਬੰਧਤ ਸਨ। ਬੇਸ਼ੱਕ ਪਿਛਲੇ ਸਾਲ ਤੋਂ ਕਾਫੀ ਪੋਸਟਾਂ ਭਰੀਆਂ ਜਾ ਰਹੀਆਂ ਹਨ ਪਰ ਪਿਛਲੇ ਦੋ ਸਾਲਾਂ ਵਿੱਚ ਵੱਡੀ ਗਿਣਤੀ ਮੁਲਾਜ਼ਮ ਸੇਵਾ ਮੁਕਤ ਵੀ ਹੋ ਚੁੱਕੇ ਹਨ।

ਅਮਲਾ ਵਿਭਾਗ ਵਿੱਚ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਲਿਖਤੀ ਜਵਾਬ ਵਿੱਚ ਕਿਹਾ ਕਿ ਉਪਰੋਕਤ ਪੋਸਟਾਂ ਕੇਂਦਰ ਸਰਕਾਰ ਦੇ ਸਿਵਲੀਅਨ ਮੁਲਾਜ਼ਮਾਂ ਨੂੰ ਵਿੱਤੀ ਸਾਲ 2016-17 ਵਿੱਚ ਮਿਲਦੀ ਤਨਖਾਹ ਤੇ ਭੱਤਿਆਂ ਤੇ ਪਹਿਲੀ ਮਾਰਚ 2016 ਨੂੰ ਤਨਖਾਹ ਖੋਜ ਯੂਨਿਟ, ਖਰਚਾ ਵਿਭਾਗ, ਵਿੱਤ ਮੰਤਰਾਲੇ ਵੱਲੋਂ ਪ੍ਰਕਾਸ਼ਿਤ ਸੂਚਨਾ ਦੇ ਆਧਾਰ ’ਤੇ ਹੈ।

Education Loan Information:

Calculate Education Loan EMI