ਨਵੀਂ ਦਿੱਲੀ: ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ 'ਚ ਕੁਝ ਦਿਨ ਬਾਕੀ ਬਚੇ ਹਨ। ਅਜਿਹੇ 'ਚ ਦੇਸ਼ ਭਰ 'ਚ ਵਿਦਿਆਰਥੀਆਂ ਤੋਂ ਲੈ ਕੇ ਉਨ੍ਹਾਂ ਦੇ ਮਾਪੇ ਤਕ ਟੈਂਸ਼ਨ 'ਚ ਹਨ। ਪਿਛਲੇ ਤਿੰਨ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬੋਰਡ ਦੇ ਵਿਦਿਆਰਥੀਆਂ ਲਈ ਇਮਤਿਹਾਨ ਦੇ ਤਣਾਅ ਨੂੰ ਘੱਟ ਕਰਨ ਲਈ ਪੀਐਮ ਮੋਦੀ ਇਮਤਿਹਾਨਾਂ 'ਤੇ ਚਰਚਾ ਪ੍ਰੋਗਰਾਮ 'ਚ ਸ਼ਾਮਲ ਹੋਣਗੇ।

ਇਸ ਦੇ ਨਾਲ ਹੀ ਉਹ ਬੋਰਡ ਦੇ ਵਿਦਿਆਰਥੀਆਂ ਨੂੰ ਐਗਜ਼ਾਮ ਦਾ ਤਣਾਅ ਦੂਰ ਕਰਨ ਦਾ ਮੰਤਰ ਦੇਣਗੇ। ਇਸ ਸਾਲ ਦਾ ਪ੍ਰੋਗਰਾਮ ਵੀ ਜਲਦ ਹੀ ਕਰਵਾਇਆ ਜਾਵੇਗਾ। ਜਦੋਂ ਵਿਦਿਆਰਥੀ ਪ੍ਰਧਾਨ ਮੰਤਰੀ ਨੂੰ ਸਿੱਧੇ ਸਵਾਲ ਕਰਨਗੇ।

ਹੁਣ ਤਕ 8.6 ਤੋਂ ਜ਼ਿਆਦਾ ਵਿਦਿਆਰਥੀ ਕਰਵਾ ਚੁੱਕੇ ਰਜਿਸਟ੍ਰੇਸ਼ਨ

ਪ੍ਰੀਖਿਆ 'ਤੇ ਚਰਚਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਹੁਣ ਤਕ 8.6 ਲੱਖ ਤੋਂ ਜ਼ਿਆਦਾ ਵਿਦਿਆਰਥੀ ਰਜਿਸਟ੍ਰੇਸ਼ਨ ਵੀ ਕਰਵਾ ਚੁੱਕੇ ਹਨ। ਉੱਥੇ ਹੀ ਅਰਜ਼ੀਆਂ ਦੀ ਅੰਤਿਮ ਤਾਰੀਖ 14 ਮਾਰਚ, 2021 ਹੈ। ਜਾਣਕਾਰੀ ਦੇ ਮੁਤਾਬਕ ਇਸ ਸਾਲ ਦੇ ਪ੍ਰੋਗਰਾਮ 'ਚ ਵਿਦਿਆਰਥੀਆਂ ਦੇ ਨਾਲ ਮਾਪੇ ਤੇ ਅਧਿਆਪਕ ਵੀ ਸ਼ਾਮਲ ਹੋ ਸਕਣਗੇ।

ਹੁਣ ਤਕ 2.24 ਲੱਖ ਤੋਂ ਜ਼ਿਆਦਾ ਅਧਿਆਪਕ ਤੇ 78,000 ਮਾਪੇ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ। ਇਮਤਿਹਾਨ 'ਤੇ ਚਰਚਾ 2021 ਪ੍ਰੋਗਰਾਮ 'ਚ ਸ਼ਾਮਲ ਹੋਣ ਦੇ ਚਾਹਵਾਨ ਵਿਦਿਆਰਥੀ 14 ਮਾਰਚ ਤਕ innovateindia.mygov.in 'ਤੇ ਵਿਜ਼ਿਟ ਕਰਕੇ ਅਪਲਾਈ ਕਰ ਸਕਦੇ ਹਨ।

Hon'ble PM Shri @narendramodi's inspiring 'Pariksha Pe Charcha' has helped students tackle exam stress & turn into #ExamWarriors. This year, students along with parents & teachers, can participate in #PPC2021 & get a chance to interact with our PM! Visit: https://t.co/vcXeBCxI5F pic.twitter.com/HFuHou1sFq
— MyGovIndia (@mygovindia) March 9, 2021

ਮੁਕਾਬਲੇ ਦੇ ਜੇਤੂ ਪ੍ਰੋਗਰਾਮ 'ਚ ਸਿੱਧਾ ਹੋਣਗੇ ਸ਼ਾਮਲ

ਇਮਤਿਹਾਨ 'ਤੇ ਚਰਚਾ ਪ੍ਰੋਗਰਾਮ 2021 ਮੁਕਾਬਲੇ 'ਚ ਹਿੱਸਾ ਲੈਣ ਲਈ ਮੌਜੂਦ ਕਿਸੇ ਇਕ ਥੀਮ 'ਤੇ ਆਪਣਾ ਰਿਸਪਾਂਸ ਦਰਜ ਕਰਾਇਆ ਜਾ ਸਕਦਾ ਹੈ। ਮੁਕਾਬਲੇ ਦੇ ਜੇਤੂਆਂ ਨੂੰ ਸਿੱਧਾ ਪ੍ਰੀਖਿਆ ਤੇ ਚਰਚਾ 2021 'ਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਹਾਲਾਂਕਿ ਇਸ ਵਾਰ ਕੋਰੋਨਾ ਦੇ ਮੱਦੇਨਜ਼ਰ ਇਹ ਪ੍ਰੋਗਰਾਮ ਵੀ ਵਰਚੂਅਲ ਮਾਧਿਅਮ ਤੋਂ ਹੀ ਕਰਵਾਇਆ ਜਾਵੇਗਾ।

Education Loan Information:

Calculate Education Loan EMI