Haryana Police Constable Bharti: ਹਰਿਆਣਾ ਪੁਲਿਸ ਵਿਚ 5600 ਕਾਂਸਟੇਬਲਾਂ ਦੀ ਭਰਤੀ ਕੀਤੀ ਜਾ ਰਹੀ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਭਰਤੀ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅਰਜ਼ੀ ਕਮਿਸ਼ਨ ਦੀ ਵੈੱਬਸਾਈਟ ਉਤੇ ਜਾ ਕੇ ਦੇਣੀ ਹੋਵੇਗੀ। 


ਆਖਰੀ ਤਰੀਕ 24 ਸਤੰਬਰ ਹੈ। ਨੋਟੀਫਿਕੇਸ਼ਨ ਅਨੁਸਾਰ ਕਾਂਸਟੇਬਲ ਦੀਆਂ 5600 ਅਸਾਮੀਆਂ ਵਿੱਚੋਂ 4000 ਸੀਟਾਂ ਪੁਰਸ਼ਾਂ ਲਈ ਅਤੇ 600 ਸੀਟਾਂ ਔਰਤਾਂ ਲਈ ਹਨ। ਇਸ ਤੋਂ ਇਲਾਵਾ 1000 ਅਸਾਮੀਆਂ ਰਿਜ਼ਰਵ ਬਟਾਲੀਅਨ ਲਈ ਹਨ, ਜਿਸ ਲਈ ਸਿਰਫ਼ ਮਰਦ ਹੀ ਅਪਲਾਈ ਕਰ ਸਕਦੇ ਹਨ।



ਹਰਿਆਣਾ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਲਈ ਉਮੀਦਵਾਰ ਦਾ 12ਵੀਂ ਪਾਸ ਹੋਣਾ ਚਾਹੀਦਾ ਹੈ। ਨਾਲ ਹੀ ਦਸਵੀਂ ਵਿੱਚ ਹਿੰਦੀ ਜਾਂ ਸੰਸਕ੍ਰਿਤ ਵਿਸ਼ੇ ਦੀ ਪੜ੍ਹਾਈ ਕੀਤੀ ਹੋਣੀ ਜ਼ਰੂਰੀ ਹੈ।


ਕਾਂਸਟੇਬਲ ਭਰਤੀ ਲਈ ਉਮਰ ਸੀਮਾ


ਹਰਿਆਣਾ ਪੁਲਿਸ ਕਾਂਸਟੇਬਲ ਭਰਤੀ ਲਈ ਉਮਰ ਸੀਮਾ 18 ਤੋਂ 25 ਸਾਲ ਹੈ। ਰਾਖਵੀਂ ਸ਼੍ਰੇਣੀ ਦੇ ਉਮੀਦਵਾਰ ਜੋ ਹਰਿਆਣਾ ਦੇ ਮੂਲ ਨਿਵਾਸੀ ਹਨ, ਨੂੰ ਰਾਜ ਸਰਕਾਰ ਦੇ ਨਿਯਮਾਂ ਅਨੁਸਾਰ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। EWS/SSC/ਪੱਛੜੀਆਂ ਸ਼੍ਰੇਣੀਆਂ ਲਈ ਵੱਧ ਤੋਂ ਵੱਧ ਉਮਰ ਵਿੱਚ ਪੰਜ ਸਾਲ ਦੀ ਛੋਟ ਹੋਵੇਗੀ।


ਭਰਤੀ ਵਿੱਚ ਚੋਣ ਪ੍ਰਕਿਰਿਆ
ਹਰਿਆਣਾ ਪੁਲਿਸ ਕਾਂਸਟੇਬਲ ਭਰਤੀ ਵਿੱਚ ਉਮੀਦਵਾਰਾਂ ਨੂੰ ਪਹਿਲਾਂ ਸੀਈਟੀ ਸਕੋਰ ਦੇ ਅਧਾਰ ਉਤੇ ਸ਼ਾਰਟਲਿਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਉਮੀਦਵਾਰਾਂ ਨੂੰ ਆਮ ਯੋਗਤਾ ਪ੍ਰੀਖਿਆ (ਗਿਆਨ) ਲਈ ਬੁਲਾਇਆ ਜਾਵੇਗਾ। ਗਿਆਨ ਪ੍ਰੀਖਿਆ ਨੂੰ 94.5 ਪ੍ਰਤੀਸ਼ਤ ਵੇਟੇਜ ਦਿੱਤਾ ਜਾਵੇਗਾ। ਜਿਨ੍ਹਾਂ ਕੋਲ ਐਨਸੀਸੀ ਸਰਟੀਫਿਕੇਟ ਹੈ, ਉਨ੍ਹਾਂ ਨੂੰ ਤਿੰਨ ਵਾਧੂ ਅੰਕ ਮਿਲਣਗੇ।


ਪੁਲਿਸ ਕਾਂਸਟੇਬਲ ਭਰਤੀ ਲਈ ਸਰੀਰਕ ਪ੍ਰੀਖਿਆ ਵਿਚ ਪੁਰਸ਼ਾਂ ਨੂੰ 12 ਮਿੰਟ ਵਿੱਚ 2.5 ਕਿਲੋਮੀਟਰ ਅਤੇ ਔਰਤਾਂ ਨੂੰ 6 ਮਿੰਟ ਵਿੱਚ 1 ਕਿਲੋਮੀਟਰ ਦੌੜ ਲਗਾਉਣੀ ਹੋਵੇਗੀ।



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।


Education Loan Information:

Calculate Education Loan EMI