Ludhiana News: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜਿਆਂ 'ਚ ਲੁਧਿਆਣਾ ਦੀ ਅਦਿਤੀ ਨੇ ਸੂਬੇ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ (ਲੁਧਿਆਣਾ) ਦੀ ਆਦਿੱਤੀ ਪੁੱਤਰੀ ਅਜੈ ਕੁਮਾਰ ਸਿੰਘ ਨੇ 650/650 ਸੌ ਫੀਸਦੀ ਅੰਕ ਪ੍ਰਾਪਤ ਕਰਕੇ ਪੰਜਾਬ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਅਦਿਤੀ ਨੇ ਸਾਰੇ ਵਿਸ਼ਿਆਂ ਵਿੱਚ 100 ਫੀਸਦੀ ਅੰਕ ਪ੍ਰਾਪਤ ਕਰਕੇ ਇਹ ਮੁਕਾਮ ਹਾਸਲ ਕੀਤਾ ਹੈ। ਲੁਧਿਆਣਾ ਦੇ ਇਸੇ ਸਕੂਲ ਦੀ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕਰਕੇ ਸੂਬੇ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।



ਇਸ ਬਾਰੇ ਅਦਿਤੀ ਨੇ ਦੱਸਿਆ ਕਿ ਉਹ ਰਾਤ 10 ਵਜੇ ਤੱਕ ਪੜ੍ਹਦੀ ਤੇ ਸਵੇਰੇ 5 ਵਜੇ ਫਿਰ ਉੱਠ ਕੇ ਪੜ੍ਹਾਈ ਕਰਨ ਲੱਗ ਜਾਂਦੀ ਸੀ। ਉਸ ਦਾ ਕਹਿਣਾ ਹੈ ਕਿ ਉਮੀਦ ਨਹੀਂ ਸੀ ਕਿ ਉਹ ਇੰਨੇ ਅੰਕ ਹਾਸਲ ਕਰੇਗੀ, ਪਰ ਭਰੋਸਾ ਸੀ ਕਿ ਉਹ ਚੰਗੇ ਅੰਕ ਲਵੇਗੀ। ਅਦਿਤੀ ਦੇ ਪਿਤਾ ਇੱਕ ਦੁਕਾਨ ਚਲਾਉਂਦੇ ਹਨ ਤੇ ਮਾਂ ਇੱਕ ਘਰੇਲੂ ਔਰਤ ਹੈ।



ਅਦਿਤੀ ਨੇ ਦੱਸਿਆ ਕਿ ਉਸ ਨੇ ਅੱਜ ਤੱਕ ਕਦੇ ਟਿਊਸ਼ਨ ਨਹੀਂ ਪੜ੍ਹੀ। ਉਹ ਹਮੇਸ਼ਾ ਆਪਣੇ ਆਪ ਪੜ੍ਹਦੀ ਸੀ। ਸਵੈ-ਅਧਿਐਨ ਦੌਰਾਨ ਜੇਕਰ ਉਸ ਨੂੰ ਕੋਈ ਸਮੱਸਿਆ ਆਉਂਦੀ ਸੀ ਤਾਂ ਅਧਿਆਪਕ ਉਸ ਦੀ ਮਦਦ ਲਈ ਹਮੇਸ਼ਾ ਹਾਜ਼ਰ ਰਹਿੰਦੇ ਸਨ। ਅਦਿਤੀ ਦਾ ਸੁਪਨਾ ਸਰਜਨ ਬਣਨ ਦਾ ਹੈ। ਉਸ ਦੇ ਮਾਪਿਆਂ ਨੂੰ ਵੀ ਧੀ ਤੋਂ ਵੱਡੀਆਂ ਉਮੀਦਾਂ ਹਨ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Education Loan Information:

Calculate Education Loan EMI