Education Loan Information:
Calculate Education Loan EMIਪੰਜਾਬ ਬੋਰਡ ਦੇ ਰਿਜ਼ਲਟ ਦੇ ਐਲਾਨ ਮਗਰੋਂ ਵੈੱਬਸਾਈਟ ਠੱਪ, ਵਿਦਿਆਰਥੀ ਪ੍ਰੇਸ਼ਾਨ
ਏਬੀਪੀ ਸਾਂਝਾ | 21 Jul 2020 11:37 AM (IST)
ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਕੋਵਿਡ-19 ਕਰਕੇ ਇਸ ਵਾਰ ਪ੍ਰੈੱਸ ਕਾਨਫਰੰਸ ਵਿੱਚ ਨਤੀਜਿਆਂ ਦਾ ਐਲਾਨ ਨਾ ਕਰਦਿਆਂ ਸਿੱਧੇ ਤੌਰ ‘ਤੇ ਵੈੱਬਸਾਈਟ ‘ਤੇ ਰਿਜ਼ਲਟ ਅਪਲੋਡ ਕੀਤਾ ਹੈ। ਅਜਿਹੀ ਸਥਿਤੀ ਵਿੱਚ ਜਿਹੜੇ ਵਿਦਿਆਰਥੀ ਪ੍ਰੀਖਿਆ 'ਚ ਬੈਠੇ ਹਨ, ਉਹ ਆਪਣਾ ਸਕੋਰ ਬੋਰਡ ਦੀ ਵੈੱਬਸਾਈਟ pseb.ac.in 'ਤੇ ਵੇਖ ਸਕਦੇ ਹਨ।
ਸੰਕੇਤਕ ਤਸਵੀਰ
ਚੰਡੀਗੜ੍ਹ: ਪੰਜਾਬ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਇਸ ਦੇ ਨਾਲ ਹੀ ਅਜੇ ਵਿਦਿਆਰਥੀ ਨਤੀਜੇ ਵੇਖਣ 'ਚ ਕੁਝ ਅਸਮਰਥ ਹਨ, ਕਿਉਂਕਿ ਪੰਜਾਬ ਬੋਰਤ ਦੀ ਆਫੀਸ਼ੀਅਲ ਵੈੱਬਸਾਈਟ ਡਾਊਨ ਹੋ ਗਈ ਹੈ। ਅਜਿਹੇ 'ਚ ਵਿਦਿਆਰਥੀਆਂ ਨੂੰ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ ਵਧਦੇ ਲੋਡ ਕਾਰਨ ਨਤੀਜੇ ਵੇਖਣ ਵਿੱਚ ਦੇਰੀ ਹੋ ਰਹੀ ਹੈ। ਇਸ ਲਈ ਵਿਦਿਆਰਥੀ ਪ੍ਰੇਸ਼ਾਨ ਨਾ ਹੋਣ। ਦੱਸ ਦੇਈਏ ਕਿ ਇਸ ਵਾਰ ਨਤੀਜਿਆਂ ਦਾ ਐਲਾਨ ਨਵੇਂ ਫਾਰਮੂਲੇ 'ਤੇ ਜਾਰੀ ਕੀਤੇ ਜਾਣਗੇ। ਨਤੀਜੇ ਵਿਗਿਆਨ, ਕੌਮਰਸ ਤੇ ਆਰਟਸ ਤਿੰਨੋਂ ਸਟ੍ਰੀਮਸ ਦਾ ਜਾਰੀ ਕੀਤਾ ਗਿਆ ਹੈ। ਪਿਛਲੇ ਸਾਲ ਅਜਿਹਾ ਸੀ ਪੰਜਾਬ ਬੋਰਡ ਦਾ 12 ਵੀਂ ਦਾ ਨਤੀਜਾ: ਸਾਲ 2019 ਵਿੱਚ ਪੰਜਾਬ ਬੋਰਡ 12 ਵੀਂ ਵਿੱਚ 86.41 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਸੀ। ਲੜਕੀਆਂ ਦੀ ਪਾਸ ਫੀਸਦ 90.86 ਪ੍ਰਤੀਸ਼ਤ ਸੀ। ਪਿਛਲੇ ਸਾਲ ਤਿੰਨ ਵਿਦਿਆਰਥੀਆਂ ਨੇ 12ਵੀਂ ਦੀ ਪ੍ਰੀਖਿਆ ਵਿਚ 98.89 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਟਾਪ ਵਿਚ ਸਥਾਨ ਪ੍ਰਾਪਤ ਕੀਤਾ ਸੀ। ਦੱਸ ਦੇਈਏ ਕਿ ਪਿਛਲੇ ਸਾਲ 12ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕੀਤਾ ਗਿਆ ਸੀ। ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਪ੍ਰੀਖਿਆਵਾਂ ਪੂਰੀਆਂ ਨਹੀਂ ਹੋ ਸਕੀਆਂ, ਜਿਸ ਕਾਰਨ ਨਤੀਜਿਆਂ ਦੀ ਰਿਲੀਜ਼ ਵਿੱਚ ਵੀ ਦੇਰੀ ਹੋਈ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904